21.1 C
Patiāla
Wednesday, May 1, 2024

ਪਿੰਡ ਬਰੂਵਾਲ ਵਿੱਚੋਂ 12 ਟਾਇਰੀ ਟਰੱਕ ਚੋਰੀ

Must read


ਪੱਤਰ ਪ੍ਰੇਰਕ

ਸ੍ਰੀ ਕੀਰਤਪੁਰ ਸਾਹਿਬ, 25 ਦਸੰਬਰ

ਚੰਗਰ ਇਲਾਕੇ ਦੇ ਪਿੰਡ ਬਰੂਵਾਲ ਵਿੱਚ ਸਥਿਤ ਪੈਟਰੋਲ ਪੰਪ ਤੋਂ ਬੀਤੀ ਰਾਤ 12 ਟਾਇਰੀ ਟਰੱਕ ਚੋਰੀ ਹੋ ਗਿਆ। ਇਸ ਪਿੰਡ ਵਿੱਚ ਇੱਕ ਮਹੀਨੇ ਦੇ ਅੰਦਰ ਚੋਰੀ ਦੀ ਇਹ ਤੀਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਚੋਰ ਪਿੰਡ ਬਰੂਵਾਲ ਤੋਂ 3/4 ਦਸੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਵਿਅਕਤੀ ਦਾ 65 ਕੁਇੰਟਲ ਸਰੀਆ, ਅਤੇ 17/18 ਦਸੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਬਰੂਵਾਲ ’ਚ ਸਥਿਤ ਅਪੋਲੋ ਟਾਇਰ ਏਜੰਸੀ ਤੋਂ ਕਰੀਬ 25 ਲੱਖ ਰੁਪਏ ਦੀ ਕੀਮਤ ਦੇ ਨਵੇਂ ਟਾਇਰ ਚੋਰੀ ਕਰ ਕੇ ਲੈ ਗਏ ਸਨ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਦੋ ਚੋਰੀ ਦੇ ਮਾਮਲਿਆਂ ਦੀ ਛਾਣਬੀਣ ਕਰ ਹੀ ਰਹੀ ਸੀ ਕਿ ਬੀਤੀ ਰਾਤ ਚੋਰੀ ਦੀ ਤੀਜੀ ਘਟਨਾ ਵਾਪਰ ਗਈ। ਟਰੱਕ ਮਾਲਕ ਗੁਰਚਰਨ ਸਿੰਘ ਵਾਸੀ ਪਿੰਡ ਮਝੇੜ ਨੇ ਦੱਸਿਆ ਕਿ ਉਸ ਦਾ 12 ਚੱਕੀ ਟਰੱਕ ਨੰਬਰ ਪੀਬੀ 12 ਐਨ 0386 ਪਿੰਡ ਬਰੂਵਾਲ ਵਿੱਚ ਇੰਡੀਅਨ ਆਇਲ ਪੈਟਰੋਲ ਪੰਪ ਤੇ 23 ਦਸੰਬਰ ਸ਼ਾਮੀ ਕਰੀਬ 5-6 ਵਜੇ ਉਨ੍ਹਾਂ ਦੇ ਰਿਸ਼ਤੇਦਾਰ ਡਰਾਈਵਰ ਨੇ ਖੜਾ ਕੀਤਾ ਸੀ, ਜਿਸ ਨੂੰ ਰਾਤ ਇੱਕ ਨਕਾਬਪੋਸ਼ ਵਿਅਕਤੀ ਚੋਰੀ ਕਰ ਕੇ ਲੈ ਗਿਆ। ਉਸ ਸਮੇਂ ਪੈਟਰੋਲ ਪੰਪ ਦਾ ਕਰਿੰਦਾ ਤੇਲ ਪਾਉਣ ਵਿੱਚ ਰੁੱਝਿਆ ਹੋਇਆ ਸੀ। ਇਸ ਬਾਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article