40.7 C
Patiāla
Saturday, May 4, 2024

ਮੁਕਤਸਰ: ਕੋਟਭਾਈ ਤੋਂ ਅਗਵਾ ਕੀਤੇ 16 ਸਾਲ ਦੇ ਲੜਕੇ ਦਾ 30 ਲੱਖ ਦੀ ਫ਼ਿਰੌਤੀ ਲਈ ਕਤਲ, ਲਾਸ਼ ਬਰਾਮਦ

Must read


ਮੁਕਤਸਰ, 17 ਦਸੰਬਰ

ਗਿੱਦੜ੍ਹਬਾਹਾ ਸਬ-ਡਿਵੀਜ਼ਨ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਅਗਵਾ ਕੀਤੇ 16 ਸਾਲਾ ਲੜਕੇ ਦਾ ਕਥਿਤ ਤੌਰ ‘ਤੇ 30 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਅਗਵਾਕਾਰਾਂ ਨੇ ਉਸ ਬੱਚੇ ਦਾ ਕਤਲ ਕਰਕੇ ਲਾਸ਼ ਪਿੰਡ ਸ਼ਾਮ ਖੇੜਾ ਹਲਕਾ ਲੰਬੀ ਵਿਖੇ ਜ਼ਮੀਨ ਵਿਚ ਦਬਾ ਦਿੱਤੀ ਸੀ, ਪੁਲੀਸ ਨੇ ਅੱਜ ਲਾਸ਼ ਬਰਾਮਦ ਕਰ ਲਈ ਹੈ‌। ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਆਈਜੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਗਰੋਹ ਬਹੁਤ ਸ਼ਾਤਰ ਹੈ। ਗਰੋਹ ਨੇ ਪਹਿਲਾਂ ਵੀ ਪਿੰਡ ਗੁੜੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਨੂੰ ਅਗਵਾ ਕਰਕੇ ਕਤਲ ਕੀਤਾ ਸੀ ਪਰ ਉਸ ਦੀ ਹਾਲੇ ਤੱਕ ਲਾਸ਼ ਬਰਾਮਦ ਨਹੀਂ ਹੋਈ। ਪੁੱਛ ਪੜਤਾਲ ਦੌਰਾਨ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲੀਸ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਵੀ ਇਸ ਸਮੇਂ ਮੌਜੂਦ ਸਨ। ਹਰਮਨਦੀਪ ਸਿੰਘ ਦੇ ਪਰਿਵਾਰ ਨੂੰ ਅਗਵਾਕਾਰਾਂ ਵੱਲੋਂ ਪੈਸੇ ਦੇਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਕੁਝ ਫੋਨ ਕਾਲਾਂ ਅਤੇ ਦੋ ਚਿੱਠੀਆਂ ਆਈਆਂ ਸਨ। ਹਾਲਾਂਕਿ ਪਰਿਵਾਰ ਨੇ ਉਸੇ ਦਿਨ ਪੁਲੀਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਸੀ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਲੜਕੇ ਦੀ ਹੱਤਿਆ ਕਰੀਬ 10 ਦਿਨ ਪਹਿਲਾਂ ਕੀਤੀ ਗਈ ਸੀ। 





News Source link

- Advertisement -

More articles

- Advertisement -

Latest article