33.5 C
Patiāla
Thursday, May 2, 2024

ਫੀਫਾ ਵਿਸ਼ਵ ਕੱਪ: ਅੱਜ ਹੋਵੇਗਾ ਇੰਗਲੈਂਡ ਤੇ ਇਰਾਨ ਦਾ ਮੁਕਾਬਲਾ

Must read


ਦੋਹਾ, 21 ਨਵੰਬਰ

ਦੋਹਾ ਵਿੱਚ ਚੱਲ ਰਹੇ ਫੁਟਬਾਲ ਵਿਸ਼ਵ ਕੱਪ ਦੇ ਗਰੁੱਪ ਬੀ ਵਿੱਚ ਅੱਜ ਇੰਗਲੈਂਡ ਅਤੇ ਇਰਾਨ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਜਦਕਿ ਗਰੁੱਪ-ਏ ਵਿੱਚ ਸੈਨੇਗਲ ਅਤੇ ਨੈਦਰਲੈਂਡਜ਼ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਮੈਚ ਰਾਤ 9.30 ਵਜੇ ਸ਼ੁਰੂ ਹੋਵੇਗਾ। ਐਤਵਾਰ ਨੂੰ ਹੋਏ ਉਦਘਾਟਨੀ ਮੁਕਾਬਲੇ ਵਿੱਚ ਇਕੁਆਡੋਰ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ ਸੀ। ਇਸੇ ਦੌਰਾਨ ਆਸਟਰੇਲੀਅ ਦਾ ਫੁਟਬਾਲਰ ਵਿੰਗਰ ਮਾਰਟਿਨ ਬਾਇਲ ਗੋਡੇ ਦੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਆਸਟਰੇਲੀਆ ਨੇ ਐਲਾਨ ਕੀਤਾ ਕਿ 26 ਮੈਂਬਰੀ ਟੀਮ ਵਿੱਚ ਮਾਰਕੋ ਟਿਲੀਓ ਉਸ ਦੀ ਜਗ੍ਹਾ ਲਵੇਗਾ। ਸਕਾਟਿਸ਼ ਲੀਗ ਟੀਮ ਹਾਈਬਰਨਿਯਨ ਲਈ ਖੇਡਣ ਵਾਲੇ ਬਾਇਲ ਨੂੰ ਸੱਟ ਤਿੰਨ ਹਫ਼ਤੇ ਪਹਿਲਾਂ ਲੱਗੀ ਸੀ ਅਤੇ ਉਹ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲਿਆਈ ਟੀਮ ਨਾਲ ਅਭਿਆਸ ਨਹੀਂ ਕਰ ਸਕਿਆ। -ੲੇਜੰਸੀ





News Source link

- Advertisement -

More articles

- Advertisement -

Latest article