29.1 C
Patiāla
Saturday, May 4, 2024

ਅਥਲੈਟਿਕਸ: ਸਰਦੂਲਗੜ੍ਹ ਜ਼ੋਨ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫੀ ਜਿੱਤੀ

Must read


ਪੱਤਰ ਪ੍ਰੇਰਕ

ਮਾਨਸਾ, 12 ਨਵੰਬਰ

ਸਰਦ ਰੁੱਤ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਸਮਾਪਤ ਹੋਏ। ਇਨ੍ਹਾਂ ਮੁਕਾਬਲਿਆਂ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਡਾ.ਵਿਜੈ ਕੁਮਾਰ ਮਿੱਢਾ ਨੇ ਇਨਾਮ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜੇਤੂ ਸੰਗਰੂਰ ਵਿੱਚ ਰਾਜ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੇ ਅੰਡਰ-19 ਲੜਕੀਆਂ ਦੀ 100 ਮੀਟਰ ਦੌੜ ਵਿੱਚ ਰਜ਼ੀਆ ਬੇਗਮ ਜੋਗਾ, ਸੁਖਮਨਦੀਪ ਕੌਰ ਝੁਨੀਰ ਅਤੇ ਪੁਸ਼ਪਿੰਦਰ ਕੌਰ ਜੋਗਾ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 17 ਲੜਕੀਆਂ ਦੀ 100 ਮੀਟਰ ਦੌੜ ਵਿੱਚ ਕਮਲਪ੍ਰੀਤ ਕੌਰ ਸਰਦੂਲਗੜ੍ਹ, ਜਸਪ੍ਰੀਤ ਕੌਰ ਜੋਗਾ ਅਤੇ ਪ੍ਰਨੀਤ ਕੌਰ ਬੋਹਾ ਜ਼ੋਨ ਨੇ ਕਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। 

ਅੰਡਰ-14 ਲੜਕੀਆਂ ਦੀ 100 ਮੀਟਰ ਦੌੜ ਵਿੱਚ ਜਸਨਪ੍ਰੀਤ ਕੌਰ ਜੋਗਾ, ਹਰਪ੍ਰੀਤ ਕੌਰ ਝੁਨੀਰ ਅਤੇ ਸਲੋਚਨਾ ਬਾਈ ਸਰਦੂਲਗੜ੍ਹ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 

ਅੰਡਰ-19 ਲੜਕਿਆਂ ਦੀ 100 ਮੀਟਰ ਦੌੜ ਵਿੱਚ ਗਗਨਦੀਪ ਸਿੰਘ ਝੁਨੀਰ, ਗੁਰਸਿਮਰਨ ਸਿੰਘ ਸਰਦੂਲਗੜ੍ਹ ਅਤੇ ਗੁਰਨੂਰ ਸਿੰਘ ਸਰਦੂਲਗੜ੍ਹ, ਮਨਜੋਤ ਸਿੰਘ ਜੋਗਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਦੋਵਾਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। 

ਅੰਡਰ-17 ਲੜਕਿਆਂ ਦੀ 100 ਮੀਟਰ ਦੌੜ ’ਚ ਜਗਸੀਰ ਸਿੰਘ ਬੁਢਲਾਡਾ, ਭੁਪਿੰਦਰ ਸਿੰਘ ਭੀਖੀ ਅਤੇ ਪ੍ਰਭਦੀਪ ਸਿੰਘ ਮਾਨਸਾ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੀ 100 ਮੀਟਰ ਦੌੜ ਵਿੱਚ ਕੁਸ਼ਲਦੀਪ ਸਿੰਘ ਸਰਦੂਲਗੜ੍ਹ, ਰਵੀ ਸਿੰਘ ਸਰਦੂਲਗੜ੍ਹ ਅਤੇ ਮਨਪ੍ਰੀਤ ਸਿੰਘ ਜੋਗਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਦੀ 400 ਮੀਟਰ ਦੌੜ ਵਿੱਚ ਹਰਨੂਰ ਕੌਰ ਝੁਨੀਰ, ਪ੍ਰਿਤਪਾਲ ਕੌਰ ਝੁਨੀਰ ਅਤੇ ਹਰਪ੍ਰੀਤ ਕੌਰ ਜੋਗਾ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 

ਅੰਡਰ-14 ਲੜਕੀਆਂ ਦੀ 400 ਮੀਟਰ ਦੌੜ ਵਿੱਚ ਗੁਰਪ੍ਰੀਤ ਕੌਰ ਨੇ ਬਾਜ਼ੀ ਮਾਰੀ

ਅੰਡਰ-17 ਲੜਕੀਆਂ ਦੀ 400 ਮੀਟਰ ਦੌੜ ਵਿੱਚ ਸਤੂਤੀ ਬੁਢਲਾਡਾ, ਸੋਨੀ ਕੌਰ ਸਰਦੂਲਗੜ੍ਹ ਅਤੇ ਕਿਰਨਵੀਰ ਕੌਰ ਸਰਦੂਲਗੜ੍ਹ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੀ 400 ਮੀਟਰ ਦੌੜ ਵਿੱਚ ਗੁਰਪ੍ਰੀਤ ਕੌਰ ਸਰਦੂਲਗੜ੍ਹ, ਸੁਖਪ੍ਰੀਤ ਕੌਰ ਝੁਨੀਰ ਅਤੇ ਜਗਪ੍ਰੀਤ ਕੌਰ ਸਰਦੂਲਗੜ੍ਹ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਦੇ ਕਰਾਸ ਕੰਟਰੀ ਈਵੈਂਟ ਵਿੱਚ ਬੁਢਲਾਡਾ ਜ਼ੋਨ, ਸਰਦੂਲਗੜ੍ਹ ਜ਼ੋਨ ਅਤੇ ਭੀਖੀ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਦੇ ਜੈਵਲਿਨ ਥਰੋਅ (ਨੇਜ਼ਾ ਸੁੱਟਣਾ) ਮੁਕਾਬਲੇ ਵਿੱਚ ਸੁਖਜਿੰਦਰ ਸਿੰਘ ਝੁਨੀਰ, ਮੋਹਿਤ ਕੁਮਾਰ ਸਰਦੂਲਗੜ੍ਹ ਅਤੇ ਗੁਰਵਿੰਦਰ ਸਿੰਘ ਭੀਖੀ ਜ਼ੋਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਰਿਲੇਅ ਰੇਸ ਲੜਕਿਆਂ ਦੀ 4×100 ਵਿੱਚ ਸਰਦੂਲਗੜ੍ਹ, ਝੁਨੀਰ ਅਤੇ ਬੁਢਲਾਡਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।





News Source link

- Advertisement -

More articles

- Advertisement -

Latest article