28.3 C
Patiāla
Friday, May 10, 2024

ਓਵਰਆਲ ਟਰਾਫੀ ਜੁਝਾਰ ਸਿੰਘ ਹਾਊਸ ਨੇ ਜਿੱਤੀ

Must read


ਖੇਤਰੀ ਪ੍ਰਤੀਨਿਧ

ਧੂਰੀ 7 ਨਵੰਬਰ

ਧੂਰੀ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਵਿੱਚ 27ਵੀਂ ਅਥਲੈਟਿਕਸ ਮੀਟ ਸਮਾਪਤ ਹੋਈ। ਇਸ ਦਾ ਉਦਘਾਟਨ ਸੁਨੀਤਾ ਰਾਣੀ, ਪੁਲੀਸ ਸੁਪਰਡੈਂਟ ਭਾਰਤੀ ਅਥਲੀਟ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਰਿੰਦਰ ਸਿੰਘ (ਡੀਐੱਮ. ਖੇਡਾਂ, ਸੰਗਰੂਰ), ਲਵੀਸ਼ ਸ਼ੈਲੀ ਆਈਆਰਐੱਸ ਸ਼ਾਮਲ ਹੌਏ। ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਦੇ ਵੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗੁਰਵੀਰ ਸਿੰਘ (ਅੰਡਰ 12), ਰਹਿਮਤ ਬਾਠ , ਗੁਰਕੀਰਤਨ ਸਿੰਘ (ਅੰਡਰ 14), ਰਵਨੀਤ ਕੌਰ , ਰਸ਼ਪਿੰਦਰ ਸਿੰਘ (ਅੰਡਰ 17), ਕਰਨਵੀਰ ਕੌਰ , ਸ਼ਸ਼ਾਂਕ ਸਿੰਗਲਾ (ਅੰਡਰ 17) ਰਵਨੀਤ ਕੌਰ ਅੱਵਲ ਰਹੇ ਤੇ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਜੁਝਾਰ ਸਿੰਘ ਹਾਊਸ ਨੇ ਜਿੱਤੀ । ਸਕੂਲ ਦੇ ਪ੍ਰਿੰਸੀਪਲ ਕੈਪਟਨ ਰੋਹਿਤ ਦਿਵੇਦੀ ਨੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਪੂਰੀ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਨੇ ਜੇਤੂਆਂ ਨੂੰ ਵਧਾਈ ਦਿੱਤੀ । ਇਸ ਮੌਕੇ ਪ੍ਰਿਤਪਾਲ ਸਿੰਘ ਵਿਰਕ , ਸਪੋਰਟਸ ਡਾਇਰੈਕਟਰ ਪ੍ਰੇਮ ਸ਼ਰਮਾ, ਜਤਿੰਦਰ ਸਿੰਘ ਸੋਨੀ ਮੰਡੇਰ ਹਾਜ਼ਰ ਸਨ





News Source link

- Advertisement -

More articles

- Advertisement -

Latest article