20.4 C
Patiāla
Thursday, May 2, 2024

ਡੈਨਮਾਰਕ ਓਪਨ: ਲਕਸ਼ੈ ਸੇਨ ਤੇ ਪਣੌਏ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚੇ

Must read


ਓਡੈਨਸ, 19 ਅਕਤੂਬਰ

ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਲਕਸ਼ੈ ਸੇਨ ਅਤੇ ਐੱਚ.ਐੈੱਸ. ਪ੍ਰਣੌਏ ਪ੍ਰਣੌਏ ਇੱਥੇ ਡੈਨਮਾਰਕ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਜਦਕਿ ਸਾਇਨਾ ਨੇਹਵਾਲ ਪਹਿਲੇ ਦੌਰ ਵਿੱਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪਹਿਲੇ ਰਾਊਂਡ ਦੇ ਮੈਚ ਵਿੱਚ ਲਕਸ਼ੈ ਸੇਨ ਨੇ ਇੰਡੋਨੇਸ਼ੀਆ ਦੇ ਐਂਥਨੀਹ ਸਿਨੀਸੁਕਾ ਗਿਨਟਿੰਗ ਨੂੰ 21-16 21-12 ਨਾਲ ਜਦਕਿ ਐੱਚ.ਐੱਸ. ਪ੍ਰਣੌਏ ਨੇ ਚੀਨ ਦੇ ਝਾਓ ਜੁਨ ਪੇਂਗ ਨੂੰ 21-13 22-20 ਹਰਾ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ। ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਨੂੰ ਚੀਨ ਦੀ ਝਾਂਗ ਯੀ ਮੈਨ ਤੋਂ 17-21 21-19 11-2 ਨਾਲ ਹਾਰ ਦਾ ਸਾਹਮਣਾ ਪਿਆ। ਇਸੇ ਦੌਰਾਨ ਪੁਰਸ਼ ਡਬਲਜ਼ ਵਰਗ ਵਿੱਚ ਭਾਰਤ ਦੇ ਸਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਪਹਿਲੇ ਦੌਰ ਦੇ ਮੈਚ ਵਿੱਚ ਕੋਰੀਆ ਦੇ ਮਿਨ ਹਿਯੁਕ ਅਤੇ ਸੇਓ ਸੇਯੁੰਗ ਦੀ ਜੋੜੀ ਨੂੰ 21-15 21-19 ਨਾਲ ਮਾਤ ਦਿੱਤੀ। ਭਾਰਤੀ ਜੋੜੀ ਦਾ ਪ੍ਰੀ-ਕੁਆਰਟਰ ਫਾਈਨਲ ਵਿੱਚ ਮੁਕਾਬਲਾ ਇੰਡੋਨੇਸ਼ੀਆ ਦੀ ਜੋੜੀ ਨਾਲ ਹੋਵੇਗਾ। 





News Source link

- Advertisement -

More articles

- Advertisement -

Latest article