36.3 C
Patiāla
Thursday, May 2, 2024

ਡੈਨਮਾਰਕ ਓਪਨ: ਕਿਦਾਂਬੀ ਸ੍ਰੀਕਾਂਤ ਅਗਲੇ ਗੇੜ ਵਿੱਚ

Must read


ਓਡੈਂਸੇ: ਭਾਰਤੀ ਸ਼ਟਲਰ ਅਤੇ ਸਾਬਕਾ ਚੈਂਪੀਅਨ ਕਿਦਾਂਬੀ ਸ੍ਰੀਕਾਂਤ ਨੇ ਹਾਂਗਕਾਂਗ ਦੇ ਐਂਜੀ ਕਾ ਲਾਂਗ ਅੰਗਸ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਹਾਂਗਕਾਂਗ ਦੇ ਖਿਡਾਰੀ ਨੇ ਕਿਦਾਂਬੀ ਨੂੰ ਜ਼ਬਰਦਸਤ ਚੁਣੌਤੀ ਦਿੱਤੀ। ਸ੍ਰੀਕਾਂਤ ਨੇ ਪੰਜ ਸਾਲ ਪਹਿਲਾਂ ਇੱਥੇ ਖਿਤਾਬ ਜਿੱਤਿਆ ਸੀ। ਸ੍ਰੀਕਾਂਤ ਨੇ ਵਿਸ਼ਵ ਦੇ 14ਵੇਂ ਦਰਜੇ ਦੇ ਖਿਡਾਰੀ ਨੂੰ 56 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 17-21, 21-14, 21-21 ਨਾਲ ਹਰਾਇਆ। ਇਸ ਤੋਂ ਇਲਾਵਾ ਮਿਕਸਡ ਡਬਲਜ਼ ਵਿੱਚ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਵੀ ਆਪਣੇ ਪਹਿਲੇ ਮੈਚ ਵਿੱਚ ਡੈਨਮਾਰਕ ਦੇ ਅਲੈਗਜ਼ੈਡਰਾ ਬੋਜੇ ਅਤੇ ਐਮਲੀ ਐੱਮ ਨੂੰ 21-15, 21-15 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। -ਪੀਟੀਆਈ





News Source link

- Advertisement -

More articles

- Advertisement -

Latest article