24.2 C
Patiāla
Monday, April 29, 2024

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਏ

Must read


ਜਗਮੋਹਨ ਸਿੰਘ/ਜਗਤਾਰ ਸਿੰਘ ਲਾਂਬਾ
ਰੂਪਨਗਰ/ਘਨੌਲੀ/ਅੰਮ੍ਰਿਤਸਰ, 10 ਅਕਤੂਬਰ

ਉੱਤਰਾਖੰਡ ਦੇ ਚਮੋਲੀ ’ਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਬੰਦ ਕਰ ਦਿੱਤੇ ਜਾਣ ਉਪਰੰਤ ਯਾਤਰਾ ਦੀ ਸਮਾਪਤੀ ਹੋ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਭਾਵੇਂ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਗੋਬਿੰਦਘਾਟ ਅਤੇ ਘੰਗੜੀਆ ਵਿੱਚ ਤੀਰਥ ਯਾਤਰਾ ਪ੍ਰਭਾਵਿਤ ਹੋਈ ਸੀ, ਪਰ ਇਸ ਦੇ ਬਾਵਜੂਦ ਅੱਜ ਕਿਵਾੜ ਬੰਦ ਹੋਣ ਤੋਂ ਪਹਿਲਾਂ ਲਗਪਗ 1500 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਦੱਸਿਆ ‌ਕਿ ਇਸ ਸਾਲ 22 ਮਈ ਤੋਂ ਲੈ ਕੇ ਹੁਣ ਤੱਕ 142 ਦਿਨ ਚੱਲੀ ਯਾਤਰਾ ਦੌਰਾਨ 2,47,000 ਦੇ ਕਰੀਬ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਪਾਠ ਕੀਤਾ। ਉਪਰੰਤ ਭਾਈ ਸੂਬਾ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ। ਭਾਈ ਗੁਲਾਬ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਖਖੰਡ ਵਿਖੇ ਸੁਸ਼ੋਭਿਤ ਕੀਤੇ ਗਏ। ਇਸ ਮੌਕੇ ਫੌਜੀ ਬੈਂਡ ਅਤੇ ਹੋਰ ਬੈਂਡ ਵੱਲੋਂ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਵਜਾਈਆਂ ਗਈਆਂ। ਇਸ ਮੌਕੇ ਭਾਰਤੀ ਫ਼ੌਜ ਦੀ 418 ਲਾਈਟ ਇੰਜਨੀਅਰ ਰੈਜਮੈਂਟ ਤੇ ਅਧਿਕਾਰੀ ਤੇ ਫ਼ੌਜੀ ਵੀ ਸ਼ਾਮਲ ਸਨ। ਯਾਤਰਾ ਦੀ ਸਮਾਪਤੀ ਮੌਕੇ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਜਨਕ ਸਿੰਘ ਵੀ ਹਾਜ਼ਰ ਸਨ। ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲਾਨਾ ਯਾਤਰਾ ਦੌਰਾਨ ਇਸ ਵਰ੍ਹੇ ਲਗਪਗ ਢਾਈ ਲੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਯਾਤਰਾ ਨੂੰ ਸੁਖਦ ਬਣਾਉਣ ਲਈ ਉਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਨੇ ਵੱਡਾ ਸਹਿਯੋਗ ਦਿੱਤਾ ਹੈ। ਮੌਸਮ ਵੀ ਠੀਕ ਰਿਹਾ ਜਿਸ ਕਰ ਕੇ ਵੱਡੀ ਗਿਣਤੀ ਸੰਗਤ ਦਰਸ਼ਨਾਂ ਲਈ ਪੁੱਜੀਆਂ ਹਨ।





News Source link

- Advertisement -

More articles

- Advertisement -

Latest article