20 C
Patiāla
Wednesday, May 1, 2024

ਵੱਟਸਐਪ ਦੀ ਨੀਤੀ ਸਬੰਧੀ ਪਟੀਸ਼ਨ ’ਤੇ ਜਨਵਰੀ 2023 ’ਚ ਸੁਣਵਾਈ ਕਰੇਗਾ ਸੁਪਰੀਮ ਕੋਰਟ

Must read


ਨਵੀਂ ਦਿੱਲੀ, 29 ਸਤੰਬਰ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਇਸਤੇਮਾਲ ਕਰਨ ਵਾਲੇ (ਯੂਜ਼ਰ) ਦੇ ਡੇਟਾ ਫੇਸਬੁੱਕ ਅਤੇ ਹੋਰਾਂ ਨੂੰ ਸਾਂਝਾ ਕਰਨ ਦੀ ਵੱਟਸਐਪ ਦੀ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ 17 ਜਨਵਰੀ, 2023 ਨੂੰ ਸੁਣਵਾਈ ਕਰੇਗਾ। ਵੱਟਸਐਪ ਦੀ ਨੀਤੀ ਨੂੰ ਚੁਣੌਤੀ ਦਿੰਦੇ ਹੋਏ ਦੋ ਵਿਦਿਆਰਥੀਆਂ ਨੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਯੂਜ਼ਰ ਦਾ ਵੇਰਵਾ ਪੇਰੈਂਟ ਕੰਪਨੀ ਫੇਸਬੁੱਕ ਜਾਂ ਕਿਸੇ ਹੋਰ ਨਾਲ ਸਾਂਝਾ ਕਰਨਾ ਉਨ੍ਹਾਂ ਦੀ ਨਿੱਜਤਾ ਤੇ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਹੈ। ਜਸਟਿਸ ਕੇ.ਐੱਮ. ਜੋਜ਼ਫ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਇਕ ਸੰਵਿਧਾਨਕ ਬੈਂਚ ਨੇ ਇਸ ਮਾਮਲੇ ’ਚ ਸਾਰੀਆਂ ਧਿਰਾਂ ਨੂੰ 15 ਦਸੰਬਰ ਤੱਕ ਦਲੀਲਾਂ ਪੇਸ਼ ਕਰਨ ਲਈ ਕਿਹਾ ਹੈ। ਬੈਂਚ ਨੇ ਕਿਹਾ, ‘‘ਅਸੀਂ ਇਸ ਮਾਮਲੇ ਨੂੰ ਅੰਤਿਮ ਸੁਣਵਾਈ ਲਈ 17 ਜਨਵਰੀ 2023 ਨੂੰ ਸੂਚੀਬੱਧ ਕਰਦੇ ਹਾਂ।’’ -ਪੀਟੀਆਈ



News Source link

- Advertisement -

More articles

- Advertisement -

Latest article