42.4 C
Patiāla
Tuesday, May 7, 2024

ਧੂੜਕੋਟ ਰਣਸੀਂਹ ਦੀਆਂ ਸੋਨ ਤਗ਼ਮੇ ਜਿੱਤਣ ਵਾਲੀਆਂ ਧੀਆਂ ਦਾ ਸਨਮਾਨ

Must read


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ/ਮੋਗਾ,17 ਸਤੰਬਰ

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੋਗਾ ਵਿੱਚ ਹੋ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਪਿੰਡ ਧੂੜਕੋਟ ਰਣਸੀਂਹ ਦੀਆਂ ਪਹਿਲਵਾਨ ਲੜਕੀਆਂ ਨੇ ਗਿਆਰਾਂ ਗੋਲਡ ਮੈਡਲ ਪ੍ਰਾਪਤ ਕੀਤੇ। ਮੋਗਾ ਦੇ ਗੋਧੇਵਾਲਾ ਸਟੇਡੀਅਮ ਵਿੱਚ ਹੋਏ ਅੰਡਰ 14 ਸਾਲ ਕੁਸ਼ਤੀ ਮੁਕਾਬਲਿਆਂ ਵਿੱਚ ਜੇਤੂ ਖਿਡਾਰਨਾਂ ਨੂੰ ਗਿਆਰਾਂ ਸੋਨਾ , ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮਿਆਂ ਨਾਲ ਮੁੱਖ ਮਹਿਮਾਨ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਸਨਮਾਨਤ ਕੀਤਾ। ਕੁਸ਼ਤੀ ਅਖਾੜੇ ਦੇ ਸਰਪ੍ਰਸਤ ਪ੍ਰਧਾਨ ਡਾਕਟਰ ਹਰਗੁਰਪਰਤਾਪ ਸਿੰਘ ਨੇ ਕੋਚ ਜਗਦੀਪ ਸਿੰਘ ਅਤੇ ਤਗ਼ਮਾ ਜੇਤੂ ਲੜਕੀਆਂ ਦੀ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਧੂੜਕੋਟ ਰਣਸੀਂਹ ਦੇ ਸਰਪੰਚ ਨਰਿੰਦਰ ਸਿੰਘ ,ਰਣਸੀਹ ਕਲਾਂ ਦੇ ਸਰਪੰਚ ਪਰੀਤ ਇੰਦਰ ਪਾਲ ਸਿੰਘ ਮਿੰਟੂ ਮੌਜੂਦ ਸਨ।

ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਪੱਧਰੀ ਅਥਲੈਟਿਕਸ ਦੇ ਮੁਕਾਬਲੇ ਕਾਲਾ ਮਹਿਰ ਸਟੇਡੀਅਮ ਵਿੱਚ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਅੰਡਰ-14 600 ਮੀਟਰ ’ਚ ਨਵਨੀਤ ਕੌਰ, 100 ਮੀਟਰ ’ਚ ਸੁਖਮਨ ਕੌਰ, ਲੰਬੀ ਛਾਲ ’ਚ ਹਰਸ਼ਮੀਤ ਕੌਰ, ਸ਼ਾਟ-ਪੁੱਟ ’ਚ ਸਿਮਰਨ ਕੌਰ ਅਤੇ ਡਿਸਕਸ ਥਰੋਅ ’ਚ ਅਨਮੋਲ ਕੌਰ ਨੇ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਦੇ ਲੜਕਿਆਂ ਦੇ ਮੁਕਾਬਲੇ ਵਿੱਚ 600 ਮੀਟਰ ਵਿੱਚ ਖੁਸ਼ਪ੍ਰੀਤ ਸਿੰਘ, 100 ਮੀਟਰ ਵਿੱਚ ਗੁਰਿੰਦਰਪਾਲ ਸਿੰਘ, ਡਿਸਕਸ ਥਰੋਅ ਵਿੱਚ ਹੰਸਮੀਤ ਸਿੰਘ, ਲੰਬੀ ਛਾਲ ਵਿੱਚ ਗੁਰਪ੍ਰੀਤ ਸਿੰਘ ਅਤੇ ਸ਼ਾਟ-ਪੁੱਟ ਵਿੱਚ ਗੁਰਮਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।

ਅਜੀਤਵਾਲ (ਗੁਰਪ੍ਰੀਤ ਦੌਧਰ): ਜ਼ਿਲ੍ਹੇ ਪੱਧਰ ਦੇ ਟੂਰਨਾਮੈਂਟ ਵਿਚ ਢੁੱਡੀਕੇ ਸਕੂਲ ਦੀ ਜੂਡੋ ਟੀਮ ਨੇ ਅੰਡਰ ਲੜਕੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ, ਲੜਕੀਆਂ ਅੰਡਰ 17 ਦੂਜਾ ਸਥਾਨ,ਤੇ ਲੜਕੀਆਂ ਅੰਡਰ 14 ਤੀਜਾ ਸਥਾਨ ,ਤੇ ਹਾਕੀ ਅੰਡਰ 14 ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ । ਆਗਿਆਪਾਲ ਸਿੰਘ, ਸੁਖਵਿੰਦਰ ਸਿੰਘ, ਖੁਸ਼ਦੀਪ ਕੌਰ, ਨੇ ਗੋਲਡ ਮੈਡਲ, ਤੇ ਨੇਹਾ ਕੌਰ ,ਉਮਕਾਰ ਸਿੰਘ, ਖੁਸ਼ਦੀਪ ਸਿੰਘ, ਊਦਮ ਸਿੰਘ, ਆਰਪਿੰਦਰ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਅਤੇ 5 ਹੋਰ ਖਿਡਾਰੀਆਂ ਨੇ ਕਾਂਸੀ ਦੇ ਤਗ਼ਮੇ ਜਿੱਤੇ। 





News Source link

- Advertisement -

More articles

- Advertisement -

Latest article