27 C
Patiāla
Thursday, May 9, 2024

ਨੀਟ ਦਾ ਨਤੀਜਾ: ਜ਼ੀਰਕਪੁਰ ਦਾ ਅਰਪਿਤ ਨਾਰੰਗ ਪੰਜਾਬ ’ਚੋਂ ਤੇ ਹਰਿਆਣਾ ਦੀ ਤਨਿਸ਼ਕਾ ਦੇਸ਼ ’ਚੋਂ ਟੌਪਰ

Must read


ਹਰਜੀਤ ਸਿੰਘ

ਜ਼ੀਰਕਪੁਰ, 8 ਸਤੰਬਰ

ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ 17 ਜੁਲਾਈ ਨੂੰ ਲਈ ਨੀਟ-2022 ਦੇ ਨਤੀਜੇ ਅੱਜ ਐਲਾਨੇ ਗਏ। ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ 720 ਵਿੱਚੋਂ 710 ਅੰਕ ਲੈ ਕੇ ਪੰਜਾਬ ਵਿੱਚੋਂ ਟਾਪ ਕੀਤਾ ਹੈ, ਜਦੋਂਕਿ ਉਸ ਦਾ ਆਲ ਇੰਡੀਆ ਰੈਂਕ 7ਵਾਂ ਹੈ। ਇਸ ਸਾਲ ਇਸ ਪ੍ਰੀਖਿਆ ਵਿੱਚ 18.72 ਲੱਖ ਵਿਦਿਆਰਥੀ ਬੈਠੇ ਸਨ। ਵਿਦਿਆਰਥੀ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਅਤੇ ਮਰਹੂਮ ਪਿਤਾ ਤੋਂ ਇਲਾਵਾ ਆਪਣੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਅਤੇ ਪ੍ਰਤੀਬੱਧਤਾ ਨੂੰ ਦਿੱਤਾ ਹੈ। ਡਾਕਟਰ ਬਣਨ ਦਾ ਟੀਚਾ ਰੱਖਣ ਵਾਲੇ ਅਰਪਿਤ ਨੇ ਦੱਸਿਆ ਕਿ ਜਦੋਂ ਉਹ 10ਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਸਾਲ 2019 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਨੇ ਇਸ ਦੁਖਾਂਤ ਨੂੰ ਚੁਣੌਤੀ ਮੰਨਿਆ ਤੇ ਹੌਸਲਾ ਬੁਲੰਦ ਰੱਖਿਆ। ਫਾਰਮਾ ਕੰਪਨੀ ਵਿੱਚ ਕੰਮ ਕਰਦੀ ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਅਰਪਿਤ ਨੂੰ ਡਾਕਟਰ ਬਣਨ ਦਾ ਸ਼ੌਕ ਬਚਪਨ ਤੋਂ ਹੀ ਸੀ ਜਦੋਂ ਉਹ ਪੀਜੀਆਈ ਵਿੱਚ ਕੰਮ ਕਰਨ ਵਾਲੀ ਆਪਣੀ ਦਾਦੀ ਨਾਲ ਸਮੇਂ-ਸਮੇਂ ’ਤੇ ਉਥੇ ਜਾਂਦਾ ਅਤੇ ਡਾਕਟਰਾਂ ਨਾਲ ਗੱਲ ਕਰਦਾ ਸੀ। ਅਰਪਿਤ ਨੇ ਉਥੋਂ ਹੀ ਡਾਕਟਰੀ ਦੀ ਪ੍ਰੇਰਨਾ ਲਈ।

ਇਸ ਦੌਰਾਨ ਹਰਿਆਣਾ ਦੇ ਨਾਰਨੌਲ ਦੇ ਮਿਰਜ਼ਾਪੁਰ ਬੱਛੋਦ ਪਿੰਡ ਦੀ ਧੀ ਤਨਿਸ਼ਕਾ ਯਾਦਵ ਨੇ ਨੀਟ ਵਿੱਚ ਇਤਿਹਾਸ ਰਚ ਦਿੱਤਾ ਹੈ। ਤਨਿਸ਼ਕਾ ਨੇ ਦੇਸ਼ ‘ਚ ਟਾਪ ਕੀਤਾ ਹੈ। ਤਨਿਸ਼ਕਾ ਨੇ 720 ‘ਚੋਂ 715 ਅੰਕ ਹਾਸਲ ਕੀਤੇ ਹਨ। ਦਿੱਲੀ ਦਾ ਵਤਸ ਬੱਤਰਾ ਅਤੇ ਕਰਨਾਟਕ ਦਾ ਰਿਸ਼ੀਕੇਸ਼ ਗਾਂਗੁਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਿਹਾ। ਕਰਨਾਟਕ ਦੀ ਰੁਚਾ ਪਾਵਾਸ਼ੇ, ਤਿਲੰਗਾਨਾ ਦੀ ਇਰਾਬੇਲੀ ਸਿਧਾਰਥ ਰਾਓ, ਮਹਾਰਾਸ਼ਟਰ ਦੇ ਰਿਸ਼ੀ ਬਾਲਸੇ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਰਹੇ।ਜੰਮੂ-ਕਸ਼ਮੀਰ ਦਾ ਹਾਜ਼ਿਕ ਪਰਵੇਜ਼ ਲੋਨ 10ਵੇਂ ਸਥਾਨ ’ਤੇ ਰਿਹਾ।





News Source link

- Advertisement -

More articles

- Advertisement -

Latest article