33.5 C
Patiāla
Thursday, May 2, 2024

ਖੇਡਾਂ ਵਤਨ ਪੰਜਾਬ ਦੀਆਂ: ਕਬੱਡੀ ਵਿੱਚ ਕਕਰਾਲੀ ਦੇ ਗੱਭਰੂ ਅੱਵਲ

Must read


ਪੱਤਰ ਪ੍ਰੇਰਕ
ਮੋਰਿੰਡਾ, 6 ਸਤੰਬਰ

‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਅੱਜ ਕਬੱਡੀ ਸਰਕਲ ਸਟਾਈਲ ਮੁੰਡਿਆਂ ਅੰਡਰ 14 ਵਿੱਚ ਕਕਰਾਲੀ ਨੇ ਪਹਿਲਾ ਅਤੇ ਡੂਮਛੇੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਰਤਨਗੜ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਵਿੱਚ ਬਾਬਾ ਗਾਜ਼ੀ ਦਾਸ ਕਲੱਬ ਧਨੌਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 21 ਤੋਂ 40 ਵਿੱਚ ਸਮਾਣਾ ਖੁਰਦ ਅੱਵਲ ਰਿਹਾ। ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਵਿੱਚ ਗਾਰਡਨ ਵੈਲੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਟਬਾਲ 21 ਤੋਂ 40 ਦਸ਼ਮੇਸ਼ ਕਲੱਬ ਚਤਾਮਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਐੱਸਏਐਸ ਨਗਰ (ਖੇਤਰੀ ਪ੍ਰਤੀਨਿਧ): ਇੱਥੋਂ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਵਿੱਚ ਕਾਰਪੋਰੇਸ਼ਨ ਮੁਹਾਲੀ ਦੀਆਂ ਖੇਡਾਂ ਦੌਰਾਨ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਫੁਟਬਾਲ ਲੜਕੇ ਅੰਡਰ-21 ਵਿੱਚ ਕੋਚਿੰਗ ਸੈਂਟਰ ਸੈਕਟਰ 78 ਅੱਵਲ ਰਿਹਾ। ਅੰਡਰ 17 ਵਰਗ ਵਿੱਚ ਸ਼ੈਮਰਾਕ ਸਕੂਲ ਜੇਤੂ ਰਿਹਾ। ਵਾਲੀਬਾਲ ਲੜਕੇ ਅੰਡਰ-14 ਵਰਗ ਵਿੱਚ ਪੀਆਈਐਸ ਨੇ ਮਨੌਲੀ ਸਕੂਲ ਨੂੰ 3-0 ਨਾਲ ਹਰਾਇਆ।

ਰੂਪਨਗਰ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਸਰਕਾਰੀ ਕਾਲਜ ਰੂਪਨਗਰ ਖਿਡਾਰੀਆਂ ਨੇ ਅਹਿਮ ਪ੍ਰਾਪਤੀਆਂ ਕੀਤੀਆਂ। ਅੱਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਅਧੀਨ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਦਾ ਕਾਲਜ ਪੁੱਜਣ ’ਤੇ ਸਨਮਾਨ ਕੀਤਾ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਨੇ ਖੋ-ਖੋ ਅਤੇ ਰੱਸਾ-ਕਸੀ ਵਿੱਚ ਤਗ਼ਮੇ ਜਿੱਤੇ।





News Source link

- Advertisement -

More articles

- Advertisement -

Latest article