29.6 C
Patiāla
Monday, April 29, 2024

ਹੜ੍ਹ ਦੇ ਝੰਬੇ ਪਾਕਿਸਤਾਨ ਵੱਲੋਂ ਸਬਜ਼ੀਆਂ ਅਤੇ ਹੋਰ ਵਸਤਾਂ ਭਾਰਤ ਤੋਂ ਦਰਾਮਦ ਕਰਨ ਦੀ ਤਿਆਰੀ

Must read


ਇਸਲਾਮਾਬਾਦ, 29 ਅਗਸਤ

ਭਾਰਤ ਤੋਂ ਸਬਜ਼ੀਆਂ ਅਤੇ ਹੋਰ ਖੁਰਾਕੀ ਵਸਤਾਂ ਦੀ ਦਰਾਮਦ ’ਤੇ ਪਾਕਿਸਤਾਨ ਵਿਚਾਰ ਕਰ ਸਕਦਾ ਹੈ ਕਿਉਂਕਿ ਹੜ੍ਹਾਂ ਕਾਰਨ ਮੁਲਕ ’ਚ ਭਾਰੀ ਤਬਾਹੀ ਹੋਈ ਹੈ ਤੇ ਫਸਲਾਂ ਨੁਕਸਾਨੀਆਂ ਗਈਆਂ ਹਨ। ਇਹ ਪ੍ਰਗਟਾਵਾ ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਕੀਤਾ।

ਗੁਆਂਢੀ ਦੇਸ਼ ‘ਚ ਹੜ੍ਹ ਕਾਰਨ ਵੱਖ-ਵੱਖ ਸਬਜ਼ੀਆਂ ਅਤੇ ਫਲਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਸ ਤਬਾਹੀ ਕਾਰਨ ਬਲੋਚਿਸਤਾਨ, ਸਿੰਧ ਅਤੇ ਦੱਖਣੀ ਪੰਜਾਬ ਤੋਂ ਸਬਜ਼ੀਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਰਕਾਰੀ ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਵਿੱਤ ਮੰਤਰੀ ਇਸਮਾਈਲ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਭਾਰਤ ਤੋਂ ਸਬਜ਼ੀਆਂ ਅਤੇ ਹੋਰ ਖੁਰਾਕੀ ਵਸਤਾਂ ਦੀ ਦਰਾਮਦ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਇਹ ਟਿੱਪਣੀ ਇਕ ਸਵਾਲ ਦੇ ਜਵਾਬ ਵਿਚ ਕੀਤੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਅਗਸਤ 2019 ਵਿੱਚ ਭਾਰਤ ਨਾਲ ਆਪਣੇ ਵਪਾਰਕ ਸਬੰਧ ਘਟਾ ਲਏ ਸਨ। ਇਕ ਸੂਤਰ ਦੇ ਹਵਾਲੇ ਨਾਲ ਡਾਅਨ ਅਖਬਾਰ ਨੇ ਦੱਸਿਆ ਹੈ ਕਿ ਸਾਬਕਾ ਸੁਰੱਖਿਆ ਸਲਾਹਕਾਰ ਐੱਮ ਯੂਸੁਫ ਭਾਰਤ ਨਾਲ ਵਪਾਰ ਸਬੰਧੀ ਕੁਝ ਤਜਵੀਜ਼ਾਂ ‘ਤੇ ਕੰਮ ਕਰ ਰਹੇ ਸਨ। ਵਣਜ ਮੰਤਰਾਲੇ ਦੀ ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ ‘ਤੇ ਆਈਆਂ ਉਨ੍ਹਾਂ ਰਿਪੋਰਟਾਂ ਦਰਮਿਆਨ ਆਈ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਪਾਕਿਸਤਾਨ ਸਰਕਾਰ ਭਾਰਤ ਨਾਲ ਵਪਾਰ ਮੁੜ ਸ਼ੁਰੂ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ।-ਏਜੰਸੀ

 





News Source link

- Advertisement -

More articles

- Advertisement -

Latest article