27.3 C
Patiāla
Tuesday, April 30, 2024

ਗੌਤਮ ਅਡਾਨੀ ਦੁਨੀਆ ਦੇ ਸਭ ਅਮੀਰਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ, ਮੁਕੇਸ਼ ਅੰਬਾਨੀ ਦਾ ਸਥਾਨ 11ਵਾਂ

Must read


ਨਵੀਂ ਦਿੱਲੀ, 30 ਅਗਸਤ

ਕਾਰੋਬਾਰੀ ਸਮੂਹ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਅਨੁਸਾਰ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। 137.4 ਅਰਬ ਡਾਲਰ ਦੀ ਕੁੱਲ ਸੰਪਤੀ ਦੇ ਨਾਲ 60 ਸਾਲਾ ਅਡਾਨੀ ਨੇ ਲੂਈਸ ਵਿਟਨ ਦੇ ਚੇਅਰਮੈਨ ਅਰਨੌਲਟ ਦੀ ਦੌਲਤ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਉਹ ਰੈਂਕਿੰਗ ਵਿੱਚ ਐਲੋਨ ਮਸਕ ਅਤੇ ਜੈਫ ਬੇਜ਼ੋਸ ਤੋਂ ਪਿੱਛੇ ਹੈ। ਤਾਜ਼ਾ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਕੁੱਲ 91.9 ਅਰਬ ਡਾਲਰ ਦੇ ਨਾਲ 11ਵੇਂ ਨੰਬਰ ‘ਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਏਸ਼ਿਆਈ ਵਿਅਕਤੀ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਸਿਖਰਲੇ ਤਿੰਨਾਂ ਵਿੱਚ ਹੈ। ਐਲੋਨ ਮਸਕ ਅਤੇ ਜੈਫ ਬੇਜ਼ੋਸ ਦੀ ਕੁੱਲ ਜਾਇਦਾਦ ਕ੍ਰਮਵਾਰ 251 ਅਰਬ ਅਤੇ 153 ਅਰਬ ਡਾਲਰ ਹੈ। 



News Source link

- Advertisement -

More articles

- Advertisement -

Latest article