38 C
Patiāla
Sunday, May 5, 2024

ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ’ਚ ਭਾਰਤ ਨੂੰ ਚਾਂਦੀ ਦਾ ਤਮਗਾ: ਮਾਨਸਾ ਦੇ ਜੋਸ਼ਨੂਰ ਨੂੰ ਮੁੱਖ ਮੰਤਰੀ ਵੱਲੋਂ ਵਧਾਈ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 30 ਅਗਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੀ ਜੂਨੀਅਰ ਵਾਲੀਬਾਲ ਟੀਮ ਨੂੰ ਬਹਿਰੀਨ ’ਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ’ਤੇ ਟਵੀਟ ਰਾਹੀਂ ਮੁਬਾਰਕਬਾਦ ਦਿੱਤੀ ਹੈ। ਇਸ ਟੀਮ ਵਿੱਚ ਪੰਜਾਬ ਦੇ ਇਕਲੌਤੇ ਖਿਡਾਰੀ ਜੋਸ਼ਨੂਰ ਢੀਂਡਸਾ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਨੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਭਾਰਤੀ ਟੀਮ ਵੱਲੋਂ ਖੇਡੇ ਜੋਸ਼ਨੂਰ ਢੀਂਡਸਾ ਦੇ ਅੱਜ ਮਾਨਸਾ ਸਥਿਤ ਘਰ ਵਧਾਈਆਂ ਦੇਣ ਵਾਲਿਆਂ ਭਰਵਾਂ ਇਕੱਠ ਹੈ। ਉਸ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਫਾਈਨਲ ਵਿੱਚ ਇਰਾਨ ਤੋਂ 3-1 ਨਾਲ ਹਾਰ ਗਈ ਹੈ ਪਰ ਇਸ ਟੀਮ ਤੋਂ ਭਵਿੱਖ ਵਿੱਚ ਬਹੁਤ ਵੱਡੀਆਂ ਉਮੀਦਾਂ ਹਨ।





News Source link

- Advertisement -

More articles

- Advertisement -

Latest article