25 C
Patiāla
Monday, April 29, 2024

ਭਾਰਤੀ ਮਹਿਲਾਵਾਂ ’ਤੇ ਨਸਲੀ ਹਮਲੇ ਦੀ ਭਾਰਤੀ-ਅਮਰੀਕੀਆਂ ਵੱਲੋਂ ਨਿਖੇਧੀ

Must read


ਵਾਸ਼ਿੰਗਟਨ, 27 ਅਗਸਤ

ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਟੈਕਸਸ ’ਚ ਚਾਰ ਭਾਰਤੀ-ਅਮਰੀਕੀ ਮਹਿਲਾਵਾਂ ਦੇ ਸਮੂਹ ਖ਼ਿਲਾਫ਼ ਕੀਤੀ ਗਈ ਨਸਲੀ ਟਿੱਪਣੀ ਦੀ ਨਿਖ਼ੇਧੀ ਕੀਤੀ ਹੈ। ਲੰਘੇ ਬੁੱਧਵਾਰ ਟੈਕਸਸ ਦੇ ਪਲਾਨੋ ਤੋਂ ਐਸਮੇਰਾਲਡਾ ਅਪਟਨ ਨਾਂ ਦੀ ਮਹਿਲਾ ਨੂੰ ਇੱਕ ਪਾਰਕਿੰਗ ’ਚ ਚਾਰ ਭਾਰਤੀ ਮਹਿਲਾਵਾਂ ਨਾਲ ਨਸਲੀ ਦੁਰਵਿਹਾਰ ਕਰਨ, ਉਨ੍ਹਾਂ ’ਤੇ ਹਮਲਾ ਕਰਨ ਤੇ ਉਨ੍ਹਾਂ ਨੂੰ ਅਪਸ਼ਬਦ ਕਹਿਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

‘ਇੰਡੀਆਜ਼ਪੋਰਾ’ ਦੇ ਸੰਜੀਵ ਜੋਸ਼ੀਪੁਰਾ ਨੇ ਕਿਹਾ, ‘ਭਾਰਤੀ ਮੂਲ ਦੀਆਂ ਚਾਰ ਮਹਿਲਾਵਾਂ ਨੂੰ ਪਲਾਨੋ, ਟੈਕਸਸ ’ਚ ਨਸਲੀ ਆਧਾਰ ’ਤੇ ਅਪਸ਼ਬਦ ਕਹਿਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਤੇ ਦੁਰਵਿਹਾਰ ਕਰਨ ਦੀ ਹਾਲ ਹੀ ਦੀ ਖ਼ਬਰ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਝਟਕਾ ਦਿੱਤਾ ਹੈ।’ ਉਨ੍ਹਾਂ ਕਿਹਾ, ‘ਸੋਸ਼ਲ ਮੀਡੀਆ ’ਤੇ ਨਸ਼ਰ ਹੋਈ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਰਾਤ ਦੇ ਖਾਣੇ ਮਗਰੋਂ ਚਾਰ ਦੋਸਤਾਂ ਨੂੰ ਇੱਕ ਪਾਰਕਿੰਗ ’ਚ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਅਸੀਂ ਇਸ ਨਸਲੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ ਤੇ ਹਰ ਤਰ੍ਹਾਂ ਨਸਲੀ ਵਿਤਕਰੇ ਖ਼ਿਲਾਫ਼ ਲੜਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।’‘ਇੰਡੀਅਨ ਅਮੈਰੀਕਨ ਇੰਪੈਕਟ’ ਨੇ ਕਿਹਾ ਕਿ ਇਹ ਹਮਲਾ ਏਸ਼ਿਆਈ ਲੋਕਾਂ ਪ੍ਰਤੀ ਪਿਛਲੇ ਦੋ ਸਾਲਾਂ ਅੰਦਰ ਵਾਪਰੀ ਨਫਰਤੀ ਅਪਰਾਧ ਦੀ ਇੱਕ ਹੋਰ ਘਟਨਾ ਹੈ। ਜਥੇਬੰਦੀ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜਾ ਨੇ ਕਿਹਾ, ‘ਐਸਮੇਰਾਲਡਾ ਅਪਟਨ ਦੀਆਂ ਦੱਖਣ-ਏਸ਼ਿਆਈ ਭਾਈਚਾਰੇ ਪ੍ਰਤੀ ਖਤਰਨਾਕ ਤੇ ਹਿੰਸਕ ਭਾਵਨਾਵਾਂ ਨੂੰ ਹਲਕੇ ’ਚ ਨਹੀਂ ਲਿਆ ਜਾਣਾ ਚਾਹੀਦਾ। -ਪੀਟੀਆਈ





News Source link

- Advertisement -

More articles

- Advertisement -

Latest article