29.6 C
Patiāla
Monday, April 29, 2024

ਪੰਜਾਬ ਸਕੂਲ ਜ਼ੋਨਲ ਖੇਡਾਂ ਵਿੱਚ ਖਿਡਾਰੀਆਂ ਨੇ ਦਿਖਾਏ ਜੌਹਰ

Must read


ਪੱਤਰ ਪ੍ਰੇਰਕ

ਚਾਉਕੇ, 27 ਅਗਸਤ

ਪੰਜਾਬ ਸਕੂਲ ਖੇਡਾਂ ਜ਼ੋਨ ਮੰਡੀ ਕਲਾਂ ਸਮਾਪਤ ਹੋ ਗਈਆਂ ਹਨ। ਇਨ੍ਹਾਂ ਖੇਡਾਂ ’ਚ ਪਹਿਲੇ ਦਿਨ ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ, ਰੱਸਾਕਸ਼ੀ, ਕੁਸ਼ਤੀਆਂ ਅਤੇ ਫੁਟਬਾਲ, ਦੇ ਅੰਡਰ-14, 17, 19 ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਉੱਥੇ ਅੰਡਰ-17 ਸਾਲ ਅਤੇ ਅੰਡਰ-19 ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਨੇ ਜਿੱਤਿਆ ਅਤੇ ਅੰਡਰ-14 ਮੁਕਾਬਲਾ ਮੰਡੀ ਕਲਾਂ ਲੜਕੀਆਂ ਅਤੇ ਅੰਡਰ 14 ਸਾਲ ਢੱਡੇ ਲੜਕੇ ਨੇ ਜਿੱਤਿਆ, ਬੈਡਮਿੰਟਨ ਅੰਡਰ 19 ਲੜਕੀਆਂ ਕੁੱਤੀਵਾਲ ਤੇ ਸਿਬਨਿਕ ਸਕੂਲ, ਕਬੱਡੀ ਨੈਸ਼ਨਲ ਅੰਡਰ-14 ਸਾਲ ਲਹਿਰਾ ਮੁਹੱਬਤ ਅਤੇ ਆਦਰਸ਼ ਸਕੂਲ ਚਾਉਕੇ ਪਹਿਲੇ ਦੋ ਸਥਾਨਾਂ ’ਤੇ ਰਹੇ। ਅੰਡਰ-14 ਸਾਲ ਤੇ 19 ਸਾਲ ਦੇ ਕਬੱਡੀ ਮੁਕਾਬਲਿਆਂ ’ਚ ਮੰਡੀ ਕਲਾਂ ਲੜਕੀਆਂ ਅਤੇ ਲਹਿਰਾ ਮੁਹੱਬਤ ਲੜਕੀਆਂ ਨੇ ਬਾਜ਼ੀ ਮਾਰੀ। ਹੈਂਡਬਾਲ ਅੰਡਰ 14 ਸਾਲ ਲੜਕੀਆਂ ’ਚ ਸੰਤ ਬਾਬਾ ਫ਼ਤਿਹ ਸਿੰਘ ਸਕੂਲ ਫ਼ਸਟ, ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਦੋਇਮ ਰਿਹਾ। ਹੈਂਡਬਾਲ ਅੰਡਰ-17 ’ਚ ਗਲੋਬਲ ਡਿਸਕਵਰੀ ਸਕੂਲ ਪਹਿਲੇ ਤੇ ਸੰਤ ਬਾਬਾ ਫ਼ਤਿਹ ਸਿੰਘ ਸਕੂਲ ਦੂਜੇ ਸਥਾਨ ’ਤੇ ਰਿਹਾ।  

 ਭੁੱਚੋ ਮੰਡੀ (ਪੱਤਰ ਪ੍ਰੇਰਕ): ਸ.ਸ.ਸ. ਸਕੂਲ ਭੁੱਚੋ ਮੰਡੀ (ਲੜਕੇ) ਦੇ ਵਿਦਿਆਰਥੀਆਂ ਨੇ ਜ਼ੋਨ ਭੁੱਚੋ ਮੰਡੀ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਨੇ ਦੱਸਿਆ ਕਿ ਅੰਡਰ-19 ਬਾਕਸਿੰਗ ’ਚ ਰਕਸ਼ਾ ਰਾਣੀ ਤੇ ਅੰਡਰ-19 ਕੁਸ਼ਤੀ ’ਚ ਕਮਲਪ੍ਰੀਤ ਸਿੰਘ, ਅੰਡਰ-17 ਦੇ ਕ੍ਰਿਕਟ ’ਚ ਲੜਕੇ ਤੇ ਅੰਡਰ-19 ਨੈਸ਼ਨਲ ਕਬੱਡੀ ’ਚ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਤੇ ਅੰਡਰ 17 ਦੇ ਫੁਟਬਾਲ ਮੁਕਾਬਲੇ ਵਿੱਚ ਲੜਕੇ ਤੇ ਅੰਡਰ-19 ਖੋ ਖੋ ’ਚ ਲੜਕੀਆਂ ਦੂਜੇ ਸਥਾਨ ’ਤੇ ਰਹੀਆਂ।  

ਭੀਖੀ (ਪੱਤਰ ਪ੍ਰੇਰਕ): ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਦੇ ਡੀਪੀਈ ਜਸਵੰਤ ਸਿੰਘ ਨੇ ਦੱਸਿਆ ਕਿ ਅੰਡਰ-17  ਮੁੰਡਿਆਂ ਨੇ ਫੁੱਟਬਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਦੇ ਸਾਰੇ ਉਮਰ ਵਰਗਾਂ ਵਿੱਚੋਂ ਤੇ ਸਕੇਟਿੰਗ ’ਚ ਪਹਿਲਾ, ਫੁੱਟਬਾਲ ਅੰਡਰ-19 (ਮੁੰਡੇ) ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। 

ਤਪਾ ਮੰਡੀ (ਪੱਤਰ ਪ੍ਰੇਰਕ): ਜ਼ੋਨ ਪੱਧਰੀ  ਖੇਡਾਂ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਤਪਾ ਨੇ ਕਬੱਡੀ ਅੰਡਰ-19  ’ਚ ਪਹਿਲਾ ਸਥਾਨ, ਕ੍ਰਿਕਟ ਅੰਡਰ-14, 17, ਬੈਡਮਿੰਟਨ ਅੰਡਰ-14 ਅਤੇ ਫੁੱਟਬਾਲ ਅੰਡਰ 17 ’ਚ ਪਹਿਲਾ ਸਥਾਨ ਮੱਲਿਆ ਤੇ  ਖੋ-ਖੋ ਟੀਮ ਨੇ ਵਧੀਆ ਪੁਜੀਸ਼ਨ ਹਾਸਲ ਕੀਤੀ।

ਬਾਸਕਟਬਾਲ ’ਚ ਲਿਟਲ ਫਲਾਵਰ ਸਕੂਲ ਦੀ ਝੰਡੀ

ਗੁਰੂਹਰਸਹਾਏ (ਪੱਤਰ ਪ੍ਰੇਰਕ): ਜ਼ੋਨ ਪੱਧਰੀ ਬਾਸਕਟਬਾਲ ਟੂਰਨਾਂਮੈਂਟ ’ਚ ਲਿਟਲ ਫਲਾਵਰ ਕੌਨਵੈਂਟ ਸਕੂਲ ਗੁਰੂਹਰਸਹਾਏ-2  ਦੇ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਮੱਲਾਂ ਮਾਰੀਆਂ ਹਨ। ਟੂਰਨਾਮੈਂਟ ’ਚ ਲਿਟਲ ਫਲਾਵਰ ਕਾਨਵੈਂਟ ਸਕੂਲ ਨੇ ਅੰਡਰ 14 ਅਤੇ 17 ਸਾਲ ਲੜਕੇ ’ਚ ਪਹਿਲਾ ਤੇ ਪੰਜੇ ਕੇ ਸਕੂਲ ਨੇ ਦੂਸਰਾ ਸਥਾਨ ਤੇ ਪਿੰਡੀ ਹਾਈ ਸਕੂਲ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਕੁੜੀਆਂ ਵਿੱਚ ਲਿਟਲ ਫਲਾਵਰ ਕਾਂਨਵੈਂਟ ਸਕੂਲ  ਨੇ ਪਹਿਲਾ ਤੇ ਹਾਈ ਸਕੂਲ ਪਿੰਡੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ| ਅੰਡਰ 19 ਸਾਲ ਲੜਕਿਆਂ ਵਿੱਚ ਲਿਟਲ ਫਲਾਵਰ ਕਾਨਵੈਂਟ ਸਕੂਲ  ਨੇ ਪਹਿਲਾ, ਮੇਘਾ ਰਾਏ ਸਕੂਲ ਨੇ ਦੂਸਰਾ ਸਥਾਨ ਅਤੇ ਅੰਡਰ 19 ਸਾਲ ਕੁੜੀਆਂ ਵਿੱਚ ਮੇਘਾ ਰਾਏ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  





News Source link

- Advertisement -

More articles

- Advertisement -

Latest article