30.5 C
Patiāla
Thursday, May 2, 2024

ਡੁਰੰਡ ਕੱਪ: ਐੱਫਸੀ ਗੋਆ ਨੇ ਭਾਰਤੀ ਹਵਾਈ ਸੈਨਾ ਨੂੰ 1-0 ਨਾਲ ਹਰਾਇਆ

Must read


ਕੋਲਕਾਤਾ: ਮੌਜੂਦਾ ਚੈਂਪੀਅਨ ਐੱਫਸੀ ਗੋਆ ਨੇ ਅੱਜ ਇੱਥੇ ਭਾਰਤੀ ਹਵਾਈ ਸੈਨਾ ਨੂੰ 1-0 ਨਾਲ ਹਰਾ ਕੇ ਡੁਰੰਡ ਫੁਟਬਾਲ ਕੱਪ ਵਿੱਚ ਸ਼ਾਨਦਾਰ ਵਾਪਸੀ ਕੀਤੀ। ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਐੱਫਸੀ ਗੋਆ ਲਈ ਮੈਚ ਦਾ ਇੱਕੋ-ਇੱਕ ਗੋਲ ਮੁਹੰਮਦ ਨੇਮਿਲ ਨੇ ਕੀਤਾ। ਟੂਰਨਾਮੈਂਟ ਵਿੱਚ ਉਸ ਦਾ ਇਹ ਦੂਜਾ ਗੋਲ ਹੈ। ਇਸ ਜਿੱਤ ਨਾਲ ਐੱਫਸੀ ਗੋਆ ਨੇ ਗਰੁੱਪ ਏ ਵਿੱਚ ਮੁਹੰਮਡਨ ਸਪੋਰਟਿੰਗ ਅਤੇ ਬੰਗਲੂਰੂ ਐੱਫਸੀ ਨਾਲ ਬਰਾਬਰੀ ਕਰ ਲਈ ਹੈ। ਤਿੰਨਾਂ ਟੀਮਾਂ ਦੇ ਤਿੰਨ-ਤਿੰਨ ਅੰਕ ਹਨ। ਹਰ ਗਰੁੱਪ ’ਚ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ। -ਪੀਟੀਆਈ





News Source link

- Advertisement -

More articles

- Advertisement -

Latest article