39.2 C
Patiāla
Tuesday, May 7, 2024

ਚੀਨ-ਤਾਇਵਾਨ ਤਣਾਅ: ਭਾਰਤ ਵੱਲੋਂ  ਸੰਜਮ ਵਰਤਣ ਦੀ ਅਪੀਲ

Must read


ਨਵੀਂ ਦਿੱਲੀ, 12 ਅਗਸਤ

ਚੀਨ ਅਤੇ ਤਾਇਵਾਨ ਦਰਮਿਆਨ ਵੱਧ ਰਹੇ ਫੌਜੀ ਤਣਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਅੱਜ ਸੰਜਮ ਵਰਤਣ ਅਤੇ ਤਾਇਵਾਨ ਸਮੁੰਦਰੀ ਖੇਤਰ ਵਿੱਚ ਸਥਿਤੀ ਨੂੰ ਬਦਲਣ ਦੀਆਂ ਇਕਪਾਸੜ ਕਾਰਵਾਈਆਂ ਤੋਂ ਬਚਣ ਦੀ ਅਪੀਲ ਕੀਤੀ। ਭਾਰਤ ਨੇ ਸਪਸ਼ਟ ਤੌਰ ’ਤੇ ‘ਇੱਕ ਚੀਨ’ ਨੀਤੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੇ ਇਸ ਖ਼ੁਦਮੁਖ਼ਤਿਆਰ ਟਾਪੂਨੁਮਾ ਦੇਸ਼ ਦੇ ਆਲੇ-ਦੁਆਲੇ ਸਮੁੰਦਰੀ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਫ਼ੌਜੀ ਮਸ਼ਕ ਕੀਤੀ ਹੈ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ‘ਇੱਕ ਚੀਨ’ ਨੀਤੀ ਸਬੰਧੀ ਪੁੱਛੇ ਸਵਾਲ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਭਾਰਤ ਦੀਆਂ ਨੀਤੀਆਂ ਬਾਰੇ ਸਭ ਜਾਣਦੇ ਹਨ। ਇਨ੍ਹਾਂ ਨੂੰ ਦੁਹਰਾਉਣ ਦੀ ਲੋੜ ਨਹੀਂ।  –ਪੀਟੀਆਈ





News Source link

- Advertisement -

More articles

- Advertisement -

Latest article