31.3 C
Patiāla
Wednesday, May 22, 2024

ਮੰਕੀਪੌਕਸ ਨਾਲ ਰੱਲਦੇ ਲੱਛਣਾਂ ਵਾਲੇ ਯੂਏਈ ਯਾਤਰੀਆਂ ਨੂੰ ਹਵਾਈ ਸਫਰ ਤੋਂ ਰੋਕਿਆ ਜਾਵੇ: ਭਾਰਤ

Must read


ਨਵੀਂ ਦਿੱਲੀ, 2 ਅਗਸਤ

ਕੇਂਦਰੀ ਸਿਹਤ ਮੰਤਰਾਲੇ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਮੰਕੀਪੌਕਸ ਵਰਗੇ ਲੱਛਣਾਂ ਵਾਲੇ ਯਾਤਰੀਆਂ ਨੂੰ ਹਵਾਈ ਸਫਰ ਕਰਨ ਤੋਂ ਰੋਕਿਆ ਜਾਵੇੇ, ਤਾਂ ਜੋ ਮੁਲਕ ਵਿੱਚ ਬਿਮਾਰੀ ਦੇ ਪਸਾਰ ਨੂੰ ਠੱਲ ਪਾਈ ਜਾ ਸਕੇ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਯੂਏਈ ਵਿਚ ਕਾਰਜਕਾਰੀ ਡਾਇਰੈਕਟਰ ਤੇ ਆਈਐਚਆਰ ਫੋਕਲ ਪੁਆਇੰਟ ਡਾ. ਅਬਦੁਲ ਰਹਿਮਾਨ ਅਲੀ ਰੈਂਡ ਨੂੰ ਪੱਤਰ ਲਿਖ ਕੇ ਭਾਰਤ ਵਿੱਚ ਮਿਲੇ ਤਿੰਨ ਪੀੜਤਾਂ ਦਾ ਹਵਾਲਾ ਦਿੱਤਾ ਜਿਹੜੇ ਖਾੜੀ ਮੁਲਕ ਤੋਂ ਪਰਤੇ ਸਨ। ਉਨ੍ਹਾਂ ਕਿਹਾ ਕਿ ਭਾਰਤ ਆਉਣ ਤੋਂ ਪਹਿਲਾਂ ਉਨ੍ਹਾਂ ਵਿੱਚ ਮੰਕੀਪੌਕਸ ਦੇ ਲੱਛਣ ਸਪਸ਼ਟ ਹੋ ਗਏ ਸਨ।  –ਏਜੰਸੀ





News Source link

- Advertisement -

More articles

- Advertisement -

Latest article