25.7 C
Patiāla
Saturday, April 27, 2024

ਭਾਰਤ ਨਾਲ ਚਾਰ ਨੁਕਤਿਆਂ ’ਤੇ ਸਹਿਮਤੀ ਬਣੀ: ਚੀਨ

Must read


ਪੇਈਚਿੰਗ, 28 ਜੁਲਾਈ

ਚੀਨ ਦੀ ਫੌਜ ਨੇ ਅੱਜ ਕਿਹਾ ਕਿ ਭਾਰਤ ਨਾਲ ਪਿੱਛੇ ਜਿਹੇ ਹੋਈ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਦੌਰਾਨ ਚਾਰ ਨੁਕਤਿਆਂ ’ਤੇ ਸਹਿਮਤੀ ਬਣੀ ਹੈ। ਇਨ੍ਹਾਂ ਨੁਕਤਿਆਂ ’ਚ ਦੁਵੱਲੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨਾ, ਆਪਸੀ ਵਖਰੇਵੇਂ ਦੂਰ ਕਰਨੇ ਤੇ ਸਰਹੱਦ ’ਤੇ ਸਥਿਰਤਾ ਬਣਾਈ ਰੱਖਣਾ ਸ਼ਾਮਲ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਫੋਨ ’ਤੇ ਦੋ ਘੰਟੇ ਗੱਲਬਾਤ ਕਰਕੇ ਅਹਿਮ ਮਸਲਿਆਂ ’ਤੇ ਚਰਚਾ ਕੀਤੀ। ਚੀਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਲੰਘੀ 17 ਜੁਲਾਈ ਨੂੰ ਭਾਰਤ ਨਾਲ ਹੋਈ 16ਵੇਂ ਗੇੜ ਦੀ ਗੱਲਬਾਤ ਦੌਰਾਨ ਵੱਡੇ ਮਸਲੇ ਤਾਂ ਹੱਲ ਨਹੀਂ ਹੋਏ ਪਰ ਦੋਵੇਂ ਧਿਰਾਂ ਸਾਂਝੀ ਸਹਿਮਤੀ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਰੱਖਣ ਲਈ ਜ਼ਰੂਰ ਸਹਿਮਤ ਹੋਈਆਂ ਹਨ। -ਪੀਟੀਆਈ

 

 

 





News Source link

- Advertisement -

More articles

- Advertisement -

Latest article