41.4 C
Patiāla
Tuesday, May 7, 2024

ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਛੇ ਹਾਈ ਕੋਰਟਾਂ ’ਚ ਜੱਜਾਂ ਦੀ ਨਿਯੁਕਤੀ ਲਈ 35 ਨਾਵਾਂ ਦੀ ਸਿਫਾਰਸ਼

Must read


ਨਵੀਂ ਦਿੱਲੀ, 25 ਜੁਲਾਈ

ਹਾਈ ਕੋਰਟਾਂ ਵਿੱਚ ਖਾਲੀ ਅਸਾਮੀਆਂ ਭਰਨ ਲਈ ਅਹਿਮ ਕਦਮ ਚੁੱਕਦਿਆਂ ਚੀਫ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਿੱਚ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਅੱਜ ਛੇ ਹਾਈ ਕੋਰਟਾਂ ਵਿੱਚ ਜੱਜ ਵਜੋਂ 20 ਵਕੀਲਾਂ ਅਤੇ 13 ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਕੇਂਦਰ ਨੂੰ ਇਸ ਦੀ ਸਿਫਾਰਸ਼ ਕੀਤੀ ਹੈ। ਕੌਲਿਜੀਅਮ ਜਿਸ ਵਿੱਚ ਜਸਟਿਸ ਉਦੈ ਉਮੇਸ਼ ਲਲਿਤ ਵੀ ਸ਼ਾਮਲ ਹਨ, ਵੱਲੋਂ ਅੱਜ ਆਪਣੀ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 13 ਵਕੀਲਾਂ ਨੂੰ ਜੱਜ ਵਜੋਂ ਤਰੱਕੀ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਫਿਰ ਤਿਲੰਗਾਨਾ ਹਾਈ ਕੋਰਟ ਲਈ ਛੇ ਵਕੀਲਾਂ ਦੇ ਤਰੱਕੀ ਨੂੰ ਮਨਜ਼ੂਰੀ ਦਿੱਤੀ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਕੌਲਿਜੀਅਮ ਦੀਆਂ ਤਜਵੀਜ਼ਾਂ ਮੁਤਾਬਕ ਉੜੀਸਾ ਹਾਈ ਕੋਰਟ ਲਈ ਛੇ ਵਕੀਲਾਂ ਨੂੰ ਜਦਕਿ ਗੁਹਾਟੀ ਹਾਈ ਕੋਰਟ ਲਈ 2 ਮਹਿਲਾ ਨਿਆਂਇਕ ਅਧਿਕਾਰੀਆਂ, ਕਲਕੱਤਾ ਹਾਈ ਕੋਰਟ ਲਈ 9 ਨਿਆਂਇਕ ਅਧਿਕਾਰੀਆਂ ਅਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਲਈ ਦੋ ਨਿਆਂਇਕ ਅਧਿਕਾਰੀਆਂ ਨੂੰ ਜੱਜ ਵਜੋਂ ਤਰੱਕੀਯਾਬ ਕਰਨ ਦੀ ਸਿਫਾਰਸ਼ ਕੀਤੀ ਹੈ। -ਪੀਟੀਆਈ 





News Source link

- Advertisement -

More articles

- Advertisement -

Latest article