29.1 C
Patiāla
Saturday, May 4, 2024

ਲੋਕ ਚਾਹੁੰਦੇ ਹਨ ਕਿ ਭੋਜਨ, ਕੱਪੜਾ ਅਤੇ ਮਕਾਨ ਕਿਫਾਇਤੀ ਹੋਵੇ: ਆਰਐਸਐਸ

Must read


 ਨਵੀਂ ਦਿੱਲੀ, 23 ਜੁਲਾਈ

ਆਰਐਸਐਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮਹਿੰਗਾਈ ਅਤੇ ਭੋਜਨ ਦੀਆਂ ਕੀਮਤਾਂ ਵਿਚਲੇ ਸਬੰਧ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕ ਚਾਹੁੰਦੇ ਹਨ ਕਿ ਭੋਜਨ, ਕੱਪੜਾ ਅਤੇ ਮਕਾਨ ਕਿਫਾਇਤੀ ਹੋਣ ਕਿਉਂਕਿ ਇਹ ਬੁਨਿਆਦੀ ਲੋੜਾਂ ਹਨ। ਹੋਸਾਬਲੇ ਨੇ ਭਾਰਤ ਨੂੰ ਖੇਤੀਬਾੜੀ ਵਿੱਚ ਆਤਮ ਨਿਰਭਰ ਬਣਾਉਣ ਦਾ ਸਿਹਰਾ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਜ਼ਰੂਰੀ ਵਸਤਾਂ ਹਰ ਕਿਸੇ ਲਈ ਕਿਫਾਇਤੀ ਹੋਣੀਆਂ ਚਾਹੀਦੀਆਂ ਹਨ, ਪਰ ਇਸ ਦਾ ਨੁਕਸਾਨ ਕਿਸਾਨਾਂ ਨੂੰ ਨਹੀਂ ਝੱਲਣਾ ਚਾਹੀਦਾ। ਉਹ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ  ਭਾਰਤੀ ਐਗਰੋ ਇਕਨੌਮਿਕ ਰਿਸਰਚ ਸੈਂਟਰ ਵੱਲੋਂ ਆਰਐਸਐਸ ਨਾਲ ਸਬੰਧਤ ਭਾਰਤੀ ਕਿਸਾਨ ਸੰਘ ਦਵਾਰਾ ਕਰਵਾਈ ਖੇਤੀ ਬਾਰੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਬੋਲ ਰਹੇ ਸਨ।-ਏਜੰਸੀ





News Source link

- Advertisement -

More articles

- Advertisement -

Latest article