41.8 C
Patiāla
Monday, May 6, 2024

ਥਰਮਲ ਪਲਾਂਟ ਰੂਪਨਗਰ ਦੇ ਬੰਦ ਯੂਨਿਟ ਦੇ ਬੁਆਇਲਰ ਦੀ ਸਫਾਈ ਦੌਰਾਨ ਤਿੰਨ ਮੁਲਾਜ਼ਮ ਝੁਲਸੇ

Must read


ਜਗਮੋਹਨ ਸਿੰਘ

ਘਨੌਲੀ, 23 ਜੁਲਾਈ

ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬੰਦ ਯੂਨਿਟ ਦੀ ਸਫਾਈ ਕਰਦੇ ਸਮੇਂ 3 ਮੁਲਾਜ਼ਮ ਜ਼ਖ਼ਮੀ ਹੋ ਗਏ। ਜਗਦੀਸ਼ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਥਲੀ ਖੁਰਦ, ਅਮਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਭਰਤਗੜ੍ਹ ਅਤੇ ਨੰਦ ਲਾਲ ਪੁੱਤਰ ਰਾਮ ਕਮਲ 21 ਜੁਲਾਈ ਤੋਂ ਬੰਦ ਯੂਨਿਟ ਨੰਬਰ 6 ਦੇ ਬੁਆਇਲਰ ਦੀ ਸਫਾਈ ਕਰ ਰਹੇ ਸਨ, ਜਿਸ ਦੌਰਾਨ ਗਰਮ ਪਾਣੀ ਮੁਲਾਜ਼ਮਾਂ ’ਤੇ ਪੈ ਗਿਆ। ਇਸ ਕਾਰਨ ਤਿੰਨੋਂ ਮੁਲਾਜ਼ਮ ਜ਼ਖਮੀ ਹੋ ਗਏ। ਜਖਮੀ ਮੁਲਾਜ਼ਮਾਂ ਨੂੰ ਥਰਮਲ ਪਲਾਂਟ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ ਹੈ। ਪੁਲੀਸ ਚੌਕੀ ਘਨੌਲੀ ਦੇ ਮੁਣਸ਼ੀ ਜਤਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਰੁੱਕਾ ਮਿਲਣ ਉਪਰੰਤ ਤਫਤੀਸ਼ੀ ਅਧਿਕਾਰੀ ਏਐੱਸਆਈ ਕਮਲ ਕਿਸ਼ੋਰ ਨੂੰ ਘਟਨਾ ਦੀ ਜਾਣਕਾਰੀ ਲੈਣ ਲਈ ਸਿਵਲ ਹਸਪਤਾਲ ਰੂਪਨਗਰ ਰਵਾਨਾ ਕਰ ਦਿੱਤਾ ਗਿਆ ਹੈ।

 

 





News Source link

- Advertisement -

More articles

- Advertisement -

Latest article