41.4 C
Patiāla
Tuesday, May 7, 2024

ਪਾਇਲ ਦੰਗਲ: ਝੰਡੀ ਦੀ ਕੁਸ਼ਤੀ ’ਤੇ ਜੱਸਾ ਪੱਟੀ ਦਾ ਕਬਜ਼ਾ

Must read


ਦੇਵਿੰਦਰ ਸਿੰਘ ਜੱਗੀ

ਪਾਇਲ, 10 ਜੁਲਾਈ

ਸਿੱਧ ਬਾਬਾ ਤੱਕੀਆਂ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਤੇ ਦੰਗਲ ਮੁੱਖ ਸੇਵਾਦਾਰ ਸੁਖਦੇਵ ਸਿੰਘ ਭੰਗੂ ਉਰਫ ਪੱਪੂ ਬਾਬਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਅਖਾੜਿਆਂ ਦੇ ਭਲਵਾਨਾਂ ਨੇ ਆਪੋ ਆਪਣੀ ਤਾਕਤ ਦੇ ਜੌਹਰ ਵਿਖਾਏ। ਵੱਡੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਰੋਸ਼ਨ ਕਿਰਲਗੜ੍ਹ ਦਾ ਮਿੰਟੋਂ ਮਿੰਟੀ ਘੋਗਾ ਚਿੱਤ ਕਰਕੇ ਆਪਣੇ ਨਾਂ ਕੀਤੀ। ਪ੍ਰਬੰਧਕਾਂ ਨੇ ਜੱਸਾ ਪੱਟੀ ਨੂੰ 51,000 ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ। ਇਹ ਕੁਸ਼ਤੀ ਗਗਨਦੀਪ ਸਿੰਘ ਚੀਮਾ ਪੁੱਤਰ ਸਵ ਮੁਖਤਿਆਰ ਸਿੰਘ ਚੀਮਾ ਦੇ ਪਰਿਵਾਰ ਵੱਲੋਂ ਬੰਨ੍ਹੀ ਗਈ ਸੀ। ਛੋਟੀ ਝੰਡੀ ਦੀ ਕੁਸ਼ਤੀ ਗੱਗੂ ਆਲਮਗੀਰ ਅਤੇ ਅਮਨ ਜਲੰਧਰ ਵਿਚਕਾਰ ਹੋਈ, ਜਿਸ ਵਿੱਚ ਗੱਗੂ ਆਲਮਗੀਰ ਜੇਤੂ ਰਿਹਾ। ਕਾਲਾ ਰੌਣੀ ਨੇ ਸੁਮਿਤ ਫਗਵਾੜਾ ਨੂੰ ਚਿੱਤ ਕੀਤਾ। ਸੰਮੀ ਲੁਧਿਆਣਾ ਤੇ ਸਾਬੂ ਬਾਬਾ ਫਲਾਹੀ ਅਤੇ ਚੰਦਨ ਖੇੜੀ ਤੇ ਕਿਸ਼ਨ ਲੁਧਿਆਣਾ ਵਿਚਕਾਰ ਕੁਸ਼ਤੀ ਬਰਾਬਰ ਰਹੀ। ਦੰਗਲ ਮੇਲੇ ਦੀ ਰੈਫਰਿੰਗ ਗੁਰਵਿੰਦਰ ਮੋਰੋਂ ਤੇ ਬਿੱਟੂ ਮੁਕੰਦਪੁਰ ਨੇ ਕੀਤੀ ਅਤੇ ਕੁਮੈਂਟਰੀ ਨਾਜਰ ਢੰਡੋਗਲ ਖੇੜੀ ਨੇ ਕੀਤੀ। ਇਸ ਦੰਗਲ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਗਗਨਦੀਪ ਸਿੰਘ ਚੀਮਾ, ਪ੍ਰਧਾਨ ਮਨਦੀਪ ਸਿੰਘ ਚੀਮਾ, ਸੁੱਖਾ ਗਰੇਵਾਲ, ਗੁਰਦੀਪ ਸਿੰਘ ਭੰਗੂ, ਲਖਵਿੰਦਰ ਸਿੰਘ ਚੀਮਾ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ। ਇਸ ਮੇਲੇ ਵਿੱਚ ਪਹਿਲਵਾਨ ਅਮਰੀਕ ਸਿੰਘ ਰੌਣੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਰੁੱਖ ਤੇ ਮਨੁੱਖ ਭਲਾਈ ਸੰਸਥਾਂ ਵੱਲੋਂ ਬੂਟੇ ਵੰਡੇ ਗਏ। 





News Source link

- Advertisement -

More articles

- Advertisement -

Latest article