28.7 C
Patiāla
Monday, May 6, 2024

ਕਿਲਾ ਮੁਬਾਰਕ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਕਰਨ ਦੀ ਮੰਗ

Must read


ਪੱਤਰ ਪ੍ਰੇਰਕ

ਬਠਿੰਡਾ, 10 ਜੁਲਾਈ

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੇ ਤਿੰਨ ਰੋਜ਼ਾ ਬਠਿੰਡਾ ਦੌਰੇ ਦੇ ਅੱਜ ਆਖਰੀ ਦਿਨ ਭਾਜਪਾ ਯੁਵਾ ਮੋਰਚਾ ਨੇ ਸਥਾਨਕ ਇਤਿਹਾਸਕ ਇਮਾਰਤ ਕਿਲਾ ਮੁਬਾਰਕ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ।

ਭਾਜਪਾ ਯੁਵਾ ਮੋਰਚਾ ਨੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਇਸ ਕਿਲੇ ਦਾ ਨਾਮ ਗੁਰੂ ਗੋਬਿੰਦ ਸਿੰਘ ਜਾਂ ਕਿਲ੍ਹੇ ਦਾ ਨਿਰਮਾਣ ਕਰਨ ਵਾਲੇ ਮਹਾਰਾਜਾ ਵਿਨੈ ਪਾਲ ਦੇ ਨਾਮ ’ਤੇ ਰੱਖਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਕਿਲੇ ਦਾ ਨਾਂ ਰਜ਼ੀਆ ਸੁਲਤਾਨਾ ਦੇ ਨਾਮ ’ਤੇ ਮਸ਼ਹੂਰ ਹੈ। ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ ਹੇਠ ਦਿੱਤੇ ਗਏ ਮੰਗ ਪੱਤਰ ਵਿੱਚ ਭਾਜਪਾ ਦੀ ਸਥਾਨਕ ਇਕਾਈ ਵੱਲੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਇਸ ਸਭ ਤੋਂ ਪੁਰਾਣੇ ਤੇ ਵਿਰਾਸਤੀ ਕਿਲੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਖ਼ੁਦ ਆ ਚੁੱਕੇ ਹਨ, ਪਰ ਪੁਰਾਤੱਤਵ ਵਿਭਾਗ ਨੇ ਇਸ ਕਿਲੇ ਦਾ ਨਾਮ ਗੁਰੂਆਂ ਦੇ ਨਾਮ ’ਤੇ ਰੱਖਣ ਦੀ ਥਾਂ ਪੁਰਾਣੇ ਸਮੇਂ ਵਿੱਚ ਇਸ ਕਿਲੇ ਵਿੱਚ ਰਹੀ ਬੰਦੀ ਰਜ਼ੀਆ ਸੁਲਤਾਨਾ ਦੇ ਨਾਮ ’ਤੇ ਰੱਖਿਆ ਹੋਇਆ ਹੈ।

ਭਾਜਪਾ ਯੁਵਾ ਮੋਰਚਾ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੀ ਮਹਾਨ ਵਿਰਾਸਤ ਦਾ ਨਾਮ ਗੁਰੂਆਂ ਦੇ ਨਾਮ ’ਤੇ ਰੱਖਿਆ ਜਾਵੇ। ਇਸ ਮੌਕੇ ਗਗਨ ਗੋਇਲ, ਸੰਜੀਵ ਡਾਗਰ, ਸੁਮਨ ਰਾਠੀ, ਸ਼ੁਭਮ ਪਾਸੀ, ਰਿਸ਼ੂ ਜੈਨ, ਮਨੀਸ਼ ਮਿੱਤਲ, ਜਸਕਰਨ ਧੌਲਾ, ਰਵੀ ਮੌਰਿਆ ਤੇ ਹੋਰ ਹਾਜ਼ਰ ਸਨ।

ਵਕੀਲ ਭਾਈਚਾਰੇ ਅਤੇ ਵਪਾਰੀ ਵਰਗ ਨਾਲ ਮੀਟਿੰਗ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਨ ਵਕੀਲ ਭਾਈਚਾਰੇ ਅਤੇ ਵਪਾਰੀ ਵਰਗ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਭੁੱਚੋ ਮੰਡੀ ਨਾਲ ਸਬੰਧਤ ਛੋਟੇ ਦੁਕਾਨਦਾਰਾਂ ਇਕ ਮੰਗ ਪੱਤਰ ਕੇਂਦਰੀ ਮੰਤਰੀ ਨੂੰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਬਾਂਸਲ ਨੇ ਸ੍ਰੀ ਪੁਰੀ ਨੂੰ ਅਪੀਲ ਕੀਤੀ ਕਿ ਛੋਟੇ ਦੁਕਾਨਦਾਰਾਂ ਨੂੰ ਕੁਦਰਤੀ ਆਫ਼ਤਾਂ ਅਤੇ ਚੋਰੀ ਤੇ ਅੱਗਜ਼ਨੀ ਵਰਗੀਆਂ ਘਟਨਾਵਾਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਸਕੀਮ ਸ਼ੁਰੂ ਕੀਤੀ ਜਾਵੇ। ਇਸ ਦੇ ਨਾਲ ਹੀ ਗ਼ਰੀਬੀ ਰੇਖਾ ਤੋਂ ਹੇਠਲੇ ਛੋਟੇ ਦੁਕਾਨਦਾਰਾਂ ਨੂੰ ਪ੍ਰਤੀ ਮਹੀਨਾ ਕੋਈ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕਰਨ ਅਤੇ ਭੁੱਚੋ ਮੰਡੀ ਸਟੇਸ਼ਨ ਤੇ ਦਿੱਲੀ ਅੰਬਾਲਾ ਵਾਲੀ ਰੇਲ ਗੱਡੀ ਤੇ ਨਾਂਦੇੜ ਐਕਸਪ੍ਰੈੱਸ ਦਾ ਭੁੱਚੋ ਮੰਡੀ ਵਿੱਚ ਠਹਿਰਾਓ ਕਰਨ ਦੀ ਵੀ ਮੰਗ ਰੱਖੀ ਗਈ।





News Source link

- Advertisement -

More articles

- Advertisement -

Latest article