21.1 C
Patiāla
Wednesday, May 1, 2024

ਰੂਸ ਅਤੇ ਯੂਕਰੇਨ ਵਿਚਕਾਰ ਬੰਦੀਆਂ ਦਾ ਤਬਾਦਲਾ

Must read


ਕੀਵ, 18 ਜੂਨ

ਯੂਕਰੇਨ ਦੇ ਰੱਖਿਆ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਦੱਸਿਆ ਕਿ ਕੈਦੀਆਂ ਦੀ ਅਦਲਾ-ਬਦਲੀ ਤਹਿਤ ਰੂਸ ਨੇ ਯੂਕਰੇਨ ਦੇ ਪੰਜ ਨਾਗਰਿਕ ਵਾਪਸ ਕੀਤੇ ਹਨ। ਇਹ ਨਹੀਂ ਦੱਸਿਆ ਗਿਆ ਕਿ ਅਦਲਾ-ਬਦਲੀ ਦੌਰਾਨ ਵਾਪਸ ਕੀਤੇ ਗਏ ਰੂਸੀ ਲੜਾਕੇ ਸਨ ਜਾਂ ਨਹੀਂ । ਡਾਇਰੈਕਟੋਰੇਟ ਨੇ ਕਿਹਾ ਕਿ ਯੂਕਰੇਨ ਦੇ ਪੰਜ ਨਾਗਰਿਕਾਂ ਵਿੱਚੋਂ ਚਾਰ ਨੂੰ ਰੂਸ ਨੇ ਕੀਵ ਖੇਤਰ ਦੇ ਵੱਖ ਵੱਖ ਹਿੱਸਿਆਂ ਵਿੱਚ ਕਬਜ਼ੇ ਦੌਰਾਨ ਬੰਦੀ ਬਣਾ ਲਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਅਦਲਾ-ਬਦਲੀ ਵਿੱਚ ਯੂਕਰੇਨ ਦੇ ਇੱਕ ਨਾਗਰਿਕ ਦੀ ਲਾਸ਼ ਵੀ ਬਰਾਮਦ ਕੀਤੀ ਗਈ ਸੀ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਦੇਸ਼ ਦੇ ਦੱਖਣੀ ਸ਼ਹਿਰ ਮਾਈਕੋਲੇਵ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਇੱਥੇ ਰੂਸੀ ਫੌਜਾਂ ਵੱਲੋਂ ਤਬਾਹ ਕੀਤੀ ਸਰਕਾਰੀ ਇਮਾਰਤ ਦਾ ਜਾਇਜ਼ਾ ਲਿਆ। ਉਧਰ, ਰੂਸੀ ਹਮਲੇ ਵਿੱਚ ਮਾਰੇ ਗਏ ਯੂਕਰੇਨੀ ਫ਼ੌਜੀ ਰੋਮਨ ਰਤੁਸ਼ਨੀ (24) ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। –ਰਾਇਟਰਜ਼





News Source link

- Advertisement -

More articles

- Advertisement -

Latest article