29.6 C
Patiāla
Monday, April 29, 2024

ਹਿਮਾਚਲ ਪ੍ਰਦੇਸ਼ ਦੇ ਰੁਜ਼ਗਾਰ ਦਫ਼ਤਰ ਨੇ ਪੰਜਾਬ ਦੀ ਫੈਕਟਰੀ ’ਚ ਭਰਤੀ ਲਈ ਰੱਖੀ ਇੰਟਰਵਿਊ

Must read


ਜਗਮੋਹਨ ਸਿੰਘ

ਰੂਪਨਗਰ, 14 ਜੂਨ

ਹਿਮਾਚਲ ਪ੍ਰਦੇਸ਼ ਦੇ ਰੁਜ਼ਗਾਰ ਵਿਭਾਗ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੀ ਪ੍ਰਾਈਵੇਟ ਫੈਕਟਰੀ ਵਿੱਚ 83 ਆਸਾਮੀਆਂ ’ਤੇ ਭਰਤੀ ਲਈ ਨਾਦੌਣ ਵਿਖੇ 17 ਜੂਨ ਨੂੰ ਇੰਟਰਵਿਊ ਰੱਖੀ ਹੈ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਹਮੀਰਪੁਰ ਦੇ ਪੱਤਰ ਅਨੁਸਾਰ ਉਪ ਰੁਜ਼ਗਾਰ ਦਫਤਰ ਨਾਦੌਣ ਵਿਖੇ ਚੀਮਾ ਬੁਆਇਲਰਜ਼ ਲਿਮਟਿਡ ਰੂਪਨਗਰ ਵਿਖੇ 83 ਆਸਾਮੀਆਂ ਲਈ ਇੰਟਰਵਿਊ ਕੀਤੀ ਜਾਵੇਗੀ। ਵਾਇਰਲ ਹੋ ਰਹੇ ਪੱਤਰ ਦੀ ਪੁਸ਼ਟੀ ਕਰਨ ਸਬੰਧੀ ਜਦੋਂ ਪੱਤਰ ਵਿੱਚ ਦਿੱਤੇ ਗਏ ਨੰਬਰ 8591345920 ’ਤੇ ਸੰਪਰਕ ਕੀਤਾ ਗਿਆ ਤਾਂ ਉਪ ਰੁਜ਼ਗਾਰ ਅਫਸਰ ਨਾਦੌਣ ਅਨੀਸ਼ ਨੇ ਇੰਟਰਵਿਊ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੀਮਾ ਬੁਆਇਲਰਜ਼ ਲਿਮ ਨੂੰ 73 ਆਈਟੀਆਈ ਪਾਸ ਹੁਨਰਮੰਦ ਕਾਮਿਆਂ, ਜਿਨ੍ਹਾਂ ਵਿੱਚੋਂ ਫਿਟਰ ਫੈਬਰੀਕੇਸ਼ਨ-25, ਵੈਲਡਿੰਗ-25, ਟਰਨਰ-10 ਤੇ ਇਲੈਕਟ੍ਰੀਸ਼ਨ ਦੀਆਂ 3 ਆਸਾਮੀਆਂ ਤੋਂ ਇਲਾਵਾ 10 ਆਟੋਕੈਡ/2ਡੀ ਦੀ ਜਾਣਕਾਰੀ ਪ੍ਰਾਪਤ ਡਰਾਫਟਸਮੈਨਾਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ 17 ਜੂਨ ਨੂੰ ਸਵੇਰੇ 10 ਵਜੇ ਪੰਜਾਬ ਤੋਂ ਫੈਕਟਰੀ ਦੇ ਨੁਮਾਇੰਦੇ ਇੰਟਰਵਿਊ ਲਈ ਪੁੱਜ ਰਹੇ ਹਨ। ਉੱਧਰ ਫੈਕਟਰੀ ਦੇ ਐੱਚਆਰ ਮੁਖੀ ਆਰਕੇ ਸਿੰਘ ਨੇ ਵੀ ਇੰਟਰਵਿਊ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਲੋੜੀਂਦੇ ਵਰਕਰ ਨਹੀਂ ਮਿਲ ਰਹੇ ਉਨ੍ਹਾਂ ਇਸ ਬਾਰੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਕੋਈ ਜੁਆਬ ਨਾ ਮਿਲਣ ’ਤੇ ਉਹ ਨੌਜਵਾਨਾਂ ਦੀ ਭਰਤੀ ਲਈ ਯੂਪੀ ਵੀ ਹੋ ਕੇ ਆਏ ਹਨ ਤੇ ਹੁਣ ਹਿਮਾਚਲ ਪ੍ਰਦੇਸ਼ ਵਿਖੇ ਇੰਟਰਵਿਊ ਕਰ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫਸਰ ਰੂਪਨਗਰ ਅਰੁਣ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਰੱਖੇ ਜਾਣ ਵਾਲੇ ਵਰਕਰਾਂ ਸਬੰਧੀ ਫੈਕਟਰੀ ਨੇ ਉਨ੍ਹਾਂ ਦੇ ਦਫਤਰ ਨਾਲ ਸੰਪਰਕ ਨਹੀਂ ਕੀਤਾ ਹੈ।



News Source link

- Advertisement -

More articles

- Advertisement -

Latest article