41.1 C
Patiāla
Wednesday, May 8, 2024

‘ਖੇਲੋ ਇੰਡੀਆ’ ਯੂਥ ਖੇਡਾਂ ਦੀ ਸ਼ੁਰੂਆਤ 4 ਤੋਂ

Must read


ਪੰਚਕੂਲਾ (ਪੀ.ਪੀ. ਵਰਮਾ): ਚੰਡੀਗੜ੍ਹ, ਦਿੱਲੀ, ਅੰਬਾਲਾ ਤੇ ਸ਼ਾਹਬਾਦ ਸਾਂਝੇ ਤੌਰ ’ਤੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ 4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਦਸ ਦਿਨਾ ‘ਖੇਲੋ ਇੰਡੀਆ ਯੂਥ’ ਖੇਡਾਂ ਦੀ ਮੇਜ਼ਬਾਨੀ ਕਰਨਗੇ। ਦੇਸ਼ ਭਰ ਦੇ 8500 ਤੋਂ ਵੱਧ ਅਥਲੀਟ ਪੰਜ ਦੇਸੀ ਖੇਡਾਂ ਸਮੇਤ 25 ਈਵੈਂਟਾਂ ਵਿੱਚ ਹਿੱਸਾ ਲੈਣਗੇ। ਤਾਊ ਦੇਵੀ ਲਾਲ ਸਟੇਡੀਅਮ ਵਿਚ ਅਥਲੈਟਿਕਸ ਦੇ ਸਾਰੇ ਈਵੈਂਟ ਹੋਣਗੇ। ਸਟੇਡੀਅਮ ਵਿੱਚ ਤਿੰਨ ਨਵੇਂ ਬਣੇ ਬਹੁ-ਮੰਤਵੀ ਹਾਲਾਂ ਵਿੱਚ ਕਬੱਡੀ, ਹੈਂਡਬਾਲ, ਕੁਸ਼ਤੀ, ਮੁੱਕੇਬਾਜ਼ੀ, ਵਾਲੀਬਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਹੋਣਗੇ। ਕੈਂਪਸ ਵਿੱਚ ਸਥਿਤ ਕ੍ਰਿਕਟ ਗਰਾਊਂਡ ਵਿੱਚ ਇੱਕ ਵਿਸ਼ਾਲ ਹੈਂਗਰ ਬਣਾ ਕੇ ਛੇ ਦੇਸੀ ਖੇਡਾਂ- ਖੋ-ਖੋ, ਗਤਕਾ, ਥੰਗਾਟਾ, ਕਲਾਰਿਪਯੱਟੂ, ਮੱਲਖੰਬ ਅਤੇ ਯੋਗਾਸਨ ਦੇ ਮੁਕਾਬਲੇ ਕਰਵਾਏ ਜਾਣਗੇ। ਬੈਡਮਿੰਟਨ ਹਾਲ ਵਿੱਚ ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਤਾਊ ਦੇਵੀ ਲਾਲ ਸਟੇਡੀਅਮ ਨਾਲ ਮਿਲ ਕੇ ਫੁਟਬਾਲ ਦੀ ਮੇਜ਼ਬਾਨੀ ਕਰੇਗੀ। 





News Source link

- Advertisement -

More articles

- Advertisement -

Latest article