25.7 C
Patiāla
Saturday, April 27, 2024

ਕੁਸ਼ਤੀ: ਅੰਸ਼ੂ ਮਲਿਕ ਅਤੇ ਰਾਧਿਕਾ ਨੂੰ ਚਾਂਦੀ

Must read


ਉਲਾਨਬਾਟਰ (ਮੰਗੋਲੀਆ): ਇਥੇ ਖੇਡੀ ਜਾ ਰਹੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਦੀਆਂ ਅੰਸ਼ੂ ਮਲਿਕ ਅਤੇ ਰਾਧਿਕਾ ਨੂੰ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ ਹੈ। ਉਧਰ ਮਨੀਸ਼ਾ ਨੇ ਕਾਂਸੇ ਦਾ ਤਗਮਾ ਜਿੱਤਿਆ ਹੈ। ਅੰਸ਼ੂ ਨੇ 57 ਕਿਲੋਗ੍ਰਾਮ ਅਤੇ ਰਾਧਿਕਾ ਨੇ 65 ਕਿਲੋਗ੍ਰਾਮ ਭਾਰ ਵਰਗ ’ਚ ਤਗਮੇ ਜਿੱਤੇ ਹਨ ਜਦਕਿ ਮਨੀਸ਼ਾ ਨੂੰ 62 ਕਿਲੋਗ੍ਰਾਮ ਵਰਗ ’ਚ ਕਾਂਸੇ ਦਾ ਤਗਮਾ ਮਿਲਿਆ ਹੈ। ਅੰਸ਼ੂ ਨੂੰ ਜਾਪਾਨ ਦੀ ਸੁਗੁਮੀ ਸਕੂਰਾਈ ਨੇ ਫਾਈਨਲ ਮੁਕਾਬਲੇ ’ਚ ਹਰਾਇਆ। ਉਧਰ ਸਵਾਤੀ ਸ਼ਿੰਦੇ 53 ਕਿਲੋਗ੍ਰਾਮ ਭਾਰ ਵਰਗ ’ਚ ਆਪਣੇ ਦੋਵੇਂ ਮੁਕਾਬਲੇ ਹਾਰਨ ਮਗਰੋਂ ਤਗਮੇ ਦੀ ਦੌੜ ’ਚੋਂ ਬਾਹਰ ਹੋ ਗਈ ਸੀ। -ਪੀਟੀਆਈ





News Source link

- Advertisement -

More articles

- Advertisement -

Latest article