25.7 C
Patiāla
Saturday, April 27, 2024

ਇਮਰਾਨ ਨੇ ਸੱਤਾ ਤੋਂ ਬੇਦਖ਼ਲੀ ਲਈ ਜਨਰਲ ਬਾਜਵਾ ਨੂੰ ਜ਼ਿੰਮੇਦਾਰ ਕਰਾਰ ਦਿੱਤਾ

Must read


ਲਾਹੌਰ, 21 ਅਪਰੈਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ‘ਤੇ ਅਸਿੱਧੇ ਤੌਰ ’ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਗਲਤ ਕੰਮਾਂ ਵਿੱਚ ਸ਼ਾਮਲ ਸ਼ਕਤੀਸ਼ਾਲੀ ਅਦਾਰਿਆਂ ਦੇ ਕੁਝ ਤੱਤ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਜ਼ਿੰਮੇਵਾਰ ਹਨ। ਮਾਹਿਰਾਂ ਮੁਤਾਬਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਆਪਣੇ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ 10 ਅਪਰੈਲ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਗੁਆ ਚੁੱਕੇ ਇਮਰਾਨ ਨੇ ਉਸ ਸਮੇਂ ਪਾਕਿਸਤਾਨੀ ਫੌਜ ਦਾ ਸਮਰਥਨ ਗੁਆ ​​ਦਿੱਤਾ ਸੀ, ਜਦੋਂ ਉਨ੍ਹਾਂ ਨੇ ਪਿਛਲੇ ਸਾਲ ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਦੀ ਨਿਯੁਕਤੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਉਹ ਆਖਰਕਾਰ ਇਸ ਲਈ ਸਹਿਮਤ ਹੋ ਗਏ ਸਨ ਪਰ ਉਦੋਂ ਤੱਕ ਫੌਜ ਨਾਲ ਉਨ੍ਹਾਂ ਦੇ ਸਬੰਧ ਵਿਗੜ ਗਏ ਸਨ। ਬੁੱਧਵਾਰ ਰਾਤ ਨੂੰ ਟਵਿੱਟਰ ‘ਤੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਨੇ ਲਿਖਿਆ, ‘ਸੰਸਥਾਵਾਂ ’ਚ ਵੀ ਇਨਸਾਨ ਹੀ ਹੁੰਦੇ ਹਨ, ਜੇ ਇੱਕ ਜਾਂ ਦੋ ਵਿਅਕਤੀ ਕੁੱਝ ਗਲਤ ਕਰਦੇ ਹਨ ਤਾਂ ਸਾਰੀ ਸੰਸਥਾ ਜ਼ਿੰਮੇਵਾਰ ਨਹੀਂ ਹੁੰਦੀ। ਜੇ ਇੱਕ ਵਿਅਕਤੀ (ਆਰਮੀ ਚੀਫ਼ ਜਨਰਲ ਬਾਜਵਾ ਦੇ ਹਵਾਲੇ ਨਾਲ) ਗਲਤੀ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੀ ਸੰਸਥਾ ਕਸੂਰਵਾਰ ਹੈ।’





News Source link

- Advertisement -

More articles

- Advertisement -

Latest article