ਹੀਥਰੋ ਹਵਾਈ ਅੱਡੇ ਨੇ ਯਾਤਰੀਆਂ ਦੀ ਗਿਣਤੀ ’ਤੇ ਲਾਈ ਪਾਬੰਦੀ ਅਕਤੂਬਰ ਤੱਕ ਵਧਾਈ

Must read


ਲੰਡਨ, 16 ਅਗਸਤ

ਲੰਡਨ ਦੇ ਹੀਥਰੋ ਹਵਾਈ ਅੱਡੇ ਨੇ ਸਟਾਫ਼ ਦੀ ਕਿੱਲਤ ਤੇ ਸੇਵਾਵਾਂ ’ਤੇ ਪੈ ਰਹੇ ਦਬਾਅ ਦਰਮਿਆਨ ਵਿਸ਼ਵ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਹਵਾਈ ਅੱਡਿਆਂ ਵਿੱਚੋਂ ਇਕ ਉੱਤੇ ਉਡਾਣਾਂ ਤੇ ਮੁਸਾਫ਼ਰਾਂ ਦੀ ਗਿਣਤੀ ’ਤੇ ਲਾਈ ਪਾਬੰਦੀ 29 ਅਕਤੂਬਰ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਹੀਥਰੋ ਹਵਾਈ ਅੱਡੇ ਤੋਂ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਇਕ ਲੱਖ ਨਿਰਧਾਰਿਤ ਕੀਤੀ ਗਈ ਸੀ ਤੇ ਇਹ ਪਾਬੰਦੀ 11 ਸਤੰਬਰ ਨੂੰ ਖ਼ਤਮ ਹੋਣੀ ਸੀ। ਹਾਲਾਂਕਿ ਸੋਮਵਾਰ ਨੂੰ ਹਵਾਈ ਅੱਡੇ ਨੇ ਐਲਾਨ ਕੀਤਾ ਕਿ ਪਾਬੰਦੀਆਂ ਅਕਤਬੂਰ ਦੇ ਅਖੀਰ ਤੱਕ ਜਾਰੀ ਰਹਿਣਗੀਆਂ। ਹੀਥਰੋ ਹਵਾਈ ਅੱਡੇ ਦੇ ਇਸ ਫੈਸਲੇ ਨਾਲ ਯੂਕੇ ਦੇ ਸਕੂਲਾਂ ਵਿੱਚ ਅੱਧੀ-ਟਰਮ  ਦੀਆਂ ਛੁੱਟੀਆਂ ਦੌਰਾਨ ਪਰਿਵਾਰਾਂ ਦੀਆਂ ਸਫ਼ਰ ਯੋਜਨਾਵਾਂ ਅਸਰਅੰਦਾਜ਼ ਹੋ ਸਕਦੀਆਂ ਹਨ। ਹੀਥਰੋ ਨੇ ਕਿਹਾ,      ‘‘ਏਅਰਲਾਈਨਾਂ ਨਾਲ ਕੀਤੇ ਸਲਾਹ ਮਸ਼ਵਰੇ ਮਗਰੋਂ ਰੋਜ਼ਾਨਾ ਇਕ ਲੱਖ ਯਾਤਰੀਆਂ ਦੀ ਲਿਮਟ ਹੁਣ 29 ਅਕਤੂਬਰ ਤੱਕ ਜਾਰੀ ਰਹੇਗੀ।’’ ਹੀਥਰੋ  ਦੇ ਮੁੱਖ ਕਮਰਸ਼ਲ ਅਧਿਕਾਰੀ ਰੌਸ ਬਾਰਕਰ ਨੇ ਕਿਹਾ, ‘‘ਸਾਡਾ ਮੁੁੱਢਲਾ ਫਿਕਰ ਯਾਤਰਾ ਦੌਰਾਨ ਮੁਸਾਫ਼ਰਾਂ ਨੂੰ ਭਰੋਸੇਯੋਗ ਸੇਵਾਵਾਂ ਦੇਣਾ ਹੈ।’’ -ਪੀਟੀਆਈ





News Source link

- Advertisement -

More articles

- Advertisement -

Latest article