ਸਰਕਾਰ ਨੇ ਨਾਗਰਿਕਾਂ ਦੇ ਆਧਾਰ ਤੇ ਪੈਨ ਕਾਰਡ ਦਾ ਬਿਓਰਾ ਦੇਣ ਵਾਲੀਆਂ ਕਈ ਵੈੱਬਸਾਈਟਾਂ ਬਲਾਕ ਕੀਤੀਆਂ – Punjabi Tribune

0
188


ਨਵੀਂ ਦਿੱਲੀ, 26 ਸਤੰਬਰ

ਸਰਕਾਰ ਨੇ ਭਾਰਤੀ ਨਾਗਰਿਕਾਂ ਦੇ ਆਧਾਰ ਤੇ ਪੈਨ ਕਾਰਡ ਸਣੇ ਸੰਵੇਦਨਸ਼ੀਲ ਨਿੱਜੀ ਪਛਾਣ ਯੋਗ ਜਾਣਕਾਰੀ ਨੂੰ ਉਜਾਗਰ ਕਰਨ ਵਾਲੀਆਂ ਕੁਝ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰਤ ਬਿਆਨ ਰਾਹੀਂ ਦਿੱਤੀ ਗਈ। ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਸੰਚਾਲਿਤ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (ਸੀਈਆਰਟੀ-ਇਨ) ਨੂੰ ਇਨ੍ਹਾਂ ਵੈੱਬਸਾਈਟਾਂ ਵਿੱਚ ਸੁਰੱਖਿਆ ਸਬੰਧੀ ਘਾਟਾਂ ਮਿਲੀਆਂ ਸਨ। ਉਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਵੈੱਬਸਾਈਟਾਂ ਨੂੰ ਬਲਾਕ ਕਰਨ ਸਬੰਧੀ ਕਦਮ ਉਠਾਇਆ ਹੈ। -ਪੀਟੀਆਈ



News Source link