ਸ਼ਗਨ ਕਟਾਰੀਆ
ਜੈਤੋ, 15 ਮਾਰਚ
ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਬਾਜ਼ਾਰਾਂ ’ਚ ਜਾ ਕੇ ਹੋਲੀ ਖੇਡੀ। ਉਨ੍ਹਾਂ ਰੰਗ ਦੀ ਥਾਂ ਵੰਨ-ਸੁਵੰਨੇ ਫੁੱਲਾਂ ਦੀਆਂ ਪੱਤੀਆਂ ਦੁਕਾਨਦਾਰਾਂ ’ਤੇ ਸੁੱਟ ਕੇ ‘ਹੋਲੀ ਮੁਬਾਰਕ’ ਕਹੀ।
ਦੁਕਾਨਦਾਰਾਂ ਵੱਲੋਂ ਮੋੜਵੇਂ ਰੂਪ ’ਚ ਅਜਿਹਾ ਹੀ ਕਰ ਕੇ ਪਿਆਰ ਦੇ ਇਸ ਤਿਓਹਾਰ ’ਚ ਸਵਾਇਆ ਇਜ਼ਾਫ਼ਾ ਕੀਤਾ ਗਿਆ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਅਜਿਹੇ ਤਿਓਹਾਰ ਸਾਡੀ ਸ਼ਾਨਦਾਰ ਪ੍ਰੰਪਰਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਤਿਓਹਾਰ ਕੌਮਾਂ, ਮਜ਼੍ਹਬਾਂ, ਧਰਮਾਂ ਜਾਂ ਕਿਸੇ ਖਿੱਤੇ ਦੀਆਂ ਵਲਗਣਾਂ ’ਚ ਕੈਦ ਨਹੀਂ ਹੁੰਦੇ, ਬਲਕਿ ਇਨ੍ਹਾਂ ਦੀ ਆਜ਼ਾਦ ਹੋਂਦ ਇਨਸਾਨੀਅਤ ਅਤੇ ਪਿਆਰ ਵਿੱਚ ਗੜੁੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਿਹਾੜੇ ਹਰ ਇਨਸਾਨ ਨੂੰ ਨਿੱਜੀ ਵਿਚਾਰਾਂ ਤੋਂ ਉੱਪਰ ਉੱਠ ਕੇ ਅਤੇ ਇਕ ਦੂਜੇ ਦੇ ਗਲੇ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਮਾਰਕੀਟ ਕਮੇਟੀ ਜੈਤੋ ਦੇ ਪ੍ਰਧਾਨ ਡਾ. ਲਛਮਣ ਭਗਤੂਆਣਾ, ਦਿ ਟਰੱਕ ਅਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਪੀਏਡੀਬੀ ਦੇ ਚੇਅਰਮੈਨ ਗੁਰਬਿੰਦਰ ਵਾਲੀਆ, ‘ਆਪ’ ਕਿਸਾਨ ਵਿੰਗ ਦੇ ਜੁਆਇੰਟ ਸਕੱਤਰ ਗੁਰਭੇਜ ਬਰਾੜ, ਯੂਥ ਵਿੰਗ ਦੇ ਜੁਆਇੰਟ ਸਕੱਤਰ ਸੁਖਰੀਤ ਰੋਮਾਣਾ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਕੌਂਸਲਰ ਨਰਿੰਦਰ ਸਿੰਘ, ਬਲਾਕ ਪ੍ਰਧਾਨ ਪਰਮਜੀਤ ਸਿੱਧੂ, ਨੰਬਰਦਾਰ ਧਰਮਿੰਦਰਪਾਲ ਸਿੰਘ, ਬਲਰਾਜ ਬਿਸ਼ਨੰਦੀ ਆਦਿ ਮੌਜੂਦ ਸਨ। ਵਿਧਾਇਕ ਦਾ ਕਾਫ਼ਲਾ ਸਮੁੱਚੇ ਸ਼ਹਿਰ ’ਚੋਂ ਹੁੰਦਾ ਹੋਇਆ, ਚੌਧਰੀ ਚਿਰੰਜੀ ਲਾਲ ਦੀ ਧਰਮਸ਼ਾਲਾ ’ਚ ਸਮਾਪਤ ਹੋਇਆ।
The post ਵਿਧਾਇਕ ਨੇ ਹੋਲੀ ਮੌਕੇ ਦੁਕਾਨਦਾਰਾਂ ’ਤੇ ਕੀਤੀ ਫੁੱਲਾਂ ਦੀ ਵਰਖਾ appeared first on Punjabi Tribune.