ਰਾਜਸਥਾਨ: ਸਿਖਲਾਈ ਦੌਰਾਨ ਫੌਜ ਦੇ ਜਵਾਨ ਦੀ ਮੌਤ

Must read


ਜੈਪੁਰ, 17 ਦਸੰਬਰ

ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ‘ਮਹਾਜਨ ਫੀਲਡ ਫਾਇਰਿੰਗ ਰੇਂਜ’ ਵਿੱਚ ਅਭਿਆਸ ਦੌਰਾਨ ਭਾਰਤੀ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ 15 ਦਸੰਬਰ ਨੂੰ ਉਸ ਸਮੇਂ ਵਾਪਰੀ ਜਦੋਂ ਉਤਰ ਪ੍ਰਦੇਸ਼ ਦੇ ਮਿਰਜਾਪੁਰ ਵਾਸੀ ਗਨਰ ਚੰਦਰ ਪ੍ਰਕਾਸ਼ ਪਟੇਲ (31) ਸਿਖਲਾਈ ਦੌਰਾਨ ਗੰਨ ਬੈਟਰੀ ਵਿੱਚ ਡਿਟੈਚਮੈਂਟ ਕਮਾਂਡਰ ਵਜੋਂ ਡਿਊਟੀ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਤੋਪ ਨੂੰ ਟੋਇੰਗ ਵਾਹਨ ਨਾਲ ਜੋੜ ਜਾ ਰਿਹਾ ਸੀ। ਇਸ ਦੌਰਾਨ ਤੋਪ ਪਿੱਛੇ ਨੂੰ ਖਿਸਕ ਗਈ ਅਤੇ ਜਵਾਨ ਜ਼ਖਮੀ ਹੋ ਗਿਆ। ਰੱਖਿਆ ਬੁਲਾਰੇ ਨੇ ਕਿਹਾ, ‘‘ਜਵਾਨ ਨੂੰ ਤੁਰੰਤ ਐਂਬੂਲੈਂਸ ਰਾਹੀਂ ਫੀਲਡ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਹਾਜਨ ਥਾਣੇ ਦੇ ਅਧਿਕਾਰੀ ਕਸ਼ਯਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤੀ ਹੈ। –ਪੀਟੀਆਈ



News Source link

- Advertisement -

More articles

- Advertisement -

Latest article