ਮੁੰਬਈ ਹਵਾਈ ਅੱਡੇ ’ਤੇ ਜਹਾਜ਼ ਤਿਲਕਿਆ, 8 ਯਾਤਰੀ ਜ਼ਖ਼ਮੀ

0
207


ਮੁੰਬਈ, 14 ਸਤੰਬਰ

ਮੁੰਬਈ ਹਵਾਈ ਅੱਡੇ ’ਤੇ ਅੱਜ ਲੈਂਡ ਕਰਦੇ ਸਮੇਂ ਭਾਰੀ ਮੀਂਹ ਕਾਰਨ ਇੱਕ ਛੋਟਾ ਜਹਾਜ਼ ਰਨਵੇਅ ’ਤੇ ਤਿਲਕ ਗਿਆ ਅਤੇ ਜਹਾਜ਼ ’ਚ ਸਵਾਰ ਸਾਰੇ ਅੱਠ ਮੁਸਾਫਰਾਂ ਨੂੰ ਸੱਟਾਂ ਵੱਜਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਸ਼ਾਮ 6.47 ਵਜੇ ਕਰੀਬ ਵਾਪਰੀ। ਇਹ ਜਹਾਜ਼ ਵਿਸ਼ਾਖਾਪਟਨਮ ਤੋਂ ਆ ਰਿਹਾ ਸੀ ਜੋ ਮੁੰਬਈ ਹਵਾਈ ਅੱਡੇ ’ਤੇ ਉੱਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। -ਪੀਟੀਆਈ



News Source link