ਵਿਦੇਸ਼ ਮਸਨੂਈ ਬੌਧਿਕਤਾ ਦੀ ਸਿੱਖਿਆ ਨੀਤੀ ਵਿੱਚ ਭੂਮਿਕਾ ਵਿਸ਼ੇ ’ਤੇ ਸੈਮੀਨਾਰ By Mehra Media Team March 24, 2025 0 129 Share FacebookXPinterestWhatsApp Must read ਵੱਡੀ ਖ਼ਬਰ! ਰਨਵੇ 'ਤੇ ਗੱਡੀਆਂ ਨਾਲ ਟਕਰਾਇਆ ਜਹਾਜ਼, ਅੱਗ ਲੱਗਣ ਨਾਲ ਪੰਜ ਦੀ ਮੌਤ; ਮੱਚੀ ਹਾਹਾਕਾਰ September 7, 2026 ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇਨ੍ਹਾਂ 9 ਅਫਸਰਾਂ ਦੇ ਅਚਾਨਕ ਤਬਾਦਲੇ, 4 IPS, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ. September 7, 2026 PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ September 7, 2026 Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ? September 7, 2026 Mehra Media Teamhttps://punjabimedia.in ਜੰਗ ਬਹਾਦਰ ਸਿੰਘ ਸੇਖੋਂਗੜ੍ਹਸ਼ੰਕਰ, 23 ਮਾਰਚ ਇੱਥੋਂ ਦੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਮਾਹਿਲਪੁਰ ਵਿੱਚ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਮਸਨੂਈ ਬੌਧਿਕਤਾ ਦੀ ਸਿੱਖਿਆ ਨੀਤੀ ਵਿੱਚ ਭੂਮਿਕਾ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ 153 ਡੈਲੀਗੇਟ ਅਤੇ ਰਿਸਰਚ ਸਕਾਲਰਾਂ ਸਮੇਤ ਡਿਗਰੀ ਕਾਲਜ ਅਤੇ ਬੀ.ਐੱਡ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਵਿੱਚ ਕਾਲਜ ਡਿਵੈਲਪਮੈਂਟ ਕੌਂਸਲ ਦੇ ਡੀਨ ਡਾ. ਸੰਜੇ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਐੱਡ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੋਹਤਾਸ਼ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਨਵੀਂ ਸਿੱਖਿਆ ਨੀਤੀ ਦੇ ਵੱਖ ਵੱਖ ਸਰੋਕਾਰਾਂ ਬਾਰੇ ਕਰਵਾਇਆ ਜਾ ਰਿਹਾ ਇਹ ਸੈਮੀਨਾਰ ਅੱਜ ਦੇ ਸਮੇਂ ਦਾ ਭਖਦਾ ਵਿਸ਼ਾ ਹੈ। ਉਨ੍ਹਾਂ ਸਿੱਖ ਐਜੂਕੇਸ਼ਨਲ ਕੌਂਸਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਸ ਸੈਮੀਨਾਰ ਲਈ ਧੰਨਵਾਦ ਕੀਤਾ। ਕੁੰਜੀਵਤ ਭਾਸ਼ਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਐਜੂਕੇਸ਼ਨ ਤੋਂ ਪ੍ਰੋਫੈਸਰ ਜਤਿੰਦਰ ਕੁਮਾਰ ਗਰੋਵਰ ਨੇ ਦਿੱਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵੱਖ-ਵੱਖ ਸਰੋਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੀਡੀਓਈ ਵਿਭਾਗ ਦੇ ਮੁਖੀ ਡਾਕਟਰ ਜੀਸੂ ਜਸਕੰਵਰ ਸਿੰਘ ਨੇ ਵੱਖ-ਵੱਖ ਸਿੱਖਿਅਕ ਸੰਸਥਾਵਾਂ, ਨਵੀਂ ਸਿੱਖਿਆ ਨੀਤੀ ਤੇ ਮਸਨੂਈ ਬੌਧਿਕਤਾ ਦੇ ਅੰਤਰ ਸਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਤੋਂ ਡਾ. ਯੋਗੇਸ਼ ਮੋਹਨ ਨੇ ਨਵੀਂ ਸਿੱਖਿਆ ਨੀਤੀ ਸਮੇਤ ਮਨੁੱਖ ਦੀ ਬੌਧਿਕ ਸਮਰੱਥਾ ਅਤੇ ਮਸ਼ੀਨੀ ਬੌਧਿਕਤਾ ਦੀ ਸਮਰੱਥਾ ਬਾਰੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਦੇ ਤੀਜੇ ਸੈਸ਼ਨ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਪੁੱਜੇ ਰਿਸਰਚ ਸਕਾਲਰਾਂ ਨੇ ਵੀਹ ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ। ਸੈਮੀਨਾਰ ਦੇ ਮੁੱਖ ਮਹਿਮਾਨ ਕਾਲਜ ਦੇ ਵਿਕਾਸ ਕੌਂਸਲ ਦੇ ਡੀਨ ਪ੍ਰੋਫੈਸਰ ਸੰਜੇ ਕੌਸ਼ਿਕ ਨੇ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੋਜ ਦੇ ਖੇਤਰ ਵਿੱਚ ਮਸਨੂਈ ਬੌਧਿਕਤਾ ਦੇ ਪੈ ਰਹੇ ਪ੍ਰਭਾਵਾਂ ਵਾਲੇ ਵਿਚਾਰ ਸਾਂਝੇ ਕੀਤੇ। ਧੰਨਵਾਦੀ ਸ਼ਬਦ ਬੀਕੇਐੱਮ ਕਾਲਜ ਆਫ ਐਜੂਕੇਸ਼ਨ ਬਲਾਚੌਰ ਦੇ ਪ੍ਰਿੰਸੀਪਲ ਡਾ. ਬੀਐੱਸ ਜਮਵਾਲ ਨੇ ਸਾਂਝੇ ਕੀਤੇ। News Source link Tagsਸਖਆਸਮਨਰਤਦਨਤਬਧਕਤਭਮਕਮਸਨਈਵਸ਼ਵਚ Share FacebookXPinterestWhatsApp Previous articleIPL: ਚੇਨੱਈ ਸੁਪਰਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆNext articleਖੇਲੋ ਇੰਡੀਆ ਪੈਰਾ ਖੇਡਾਂ: ਪਾਵਰਲਿਫਟਿੰਗ ’ਚ ਜਸਪ੍ਰੀਤ ਕੌਰ ਨੇ ਕੌਮੀ ਰਿਕਾਰਡ ਤੋੜਿਆ - Advertisement - More articles Big News: ਸਿਆਸੀ ਜਗਤ 'ਚ ਮੱਚੀ ਉਥਲ-ਪੁਥਲ, ਸਾਬਕਾ ਰਾਸ਼ਟਰਪਤੀ ਦਾ ਪੁੱਤਰ ਗ੍ਰਿਫ਼ਤਾਰ! ਜਾਣੋ ਪੂਰਾ ਮਾਮਲਾ… September 5, 2026 Big Blast: ਵੱਡਾ ਧਮਾਕਾ, ਪੈ ਗਿਆ ਚੀਕ-ਚਿਹਾੜਾ, 10 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ, ਦਰਜਨਾਂ ਘਰਾਂ ਦੇ ਟੁੱਟੇ ਸ਼ੀਸ਼ੇ; ਪ੍ਰਸ਼ਾਸਨ ਵੱਲੋਂ ਜਨਤਾ ਨੂੰ... September 5, 2026 Big News: ਵੱਡੀ ਖਬਰ, ਵਿਆਹ ਸਮਾਰੋਹ 'ਚ ਪੈ ਗਿਆ ਚੀਕ-ਚਿਹਾੜਾ, ਇੱਧਰ-ਉੱਧਰ ਭੱਜਣ ਲੱਗੇ ਲੋਕ, 5 ਦੀ ਮੌਤ, 68 ਬੁਰੀ ਤਰ੍ਹਾਂ ਜ਼ਖਮੀ… September 3, 2026 - Advertisement - Latest article ਵੱਡੀ ਖ਼ਬਰ! ਰਨਵੇ 'ਤੇ ਗੱਡੀਆਂ ਨਾਲ ਟਕਰਾਇਆ ਜਹਾਜ਼, ਅੱਗ ਲੱਗਣ ਨਾਲ ਪੰਜ ਦੀ ਮੌਤ; ਮੱਚੀ ਹਾਹਾਕਾਰ September 7, 2026 ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇਨ੍ਹਾਂ 9 ਅਫਸਰਾਂ ਦੇ ਅਚਾਨਕ ਤਬਾਦਲੇ, 4 IPS, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ. September 7, 2026 PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ September 7, 2026 Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ? September 7, 2026 Ludhiana News : ਦੋਹਤੇ ਨੇ ਨਾਨੀ ਦਾ ਗਲਾ ਦਬਾ ਕੇ ਕੀਤੀ ਹੱਤਿਆ, CCTV ਫੁਟੇਜ ਨਾਲ ਖੁੱਲ੍ਹਿਆ ਰਾਜ September 7, 2026