ਚੇਨੱਈ, 23 ਮਾਰਚ
ਚੇਨੱਈ ਸੁਪਰਕਿੰਗਜ਼ ਨੇ ਗੇਂਦਬਾਜ਼ਾਂ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਆਈਪੀਐੱਲ ਦੇ ਇੱਕ ਮੈਚ ’ਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ।
ਟੀਮ ਨੇ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰਾ (ਨਾਬਾਦ 65 ਦੌੜਾਂ) ਤੇ ਕਪਤਾਨ ਰੁਤੂਰਾਜ ਗਾਇਕਵਾੜ (53 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਜਿੱਤ ਲਈ 156 ਦੌੜਾਂ ਦਾ ਟੀਚਾ 19.1 ਓਵਰਾਂ ਵਿੱਚ 158 ਬਣਾਉਂਦਿਆਂ ਸਰ ਕੀਤਾ।

ਇਸ ਤੋਂ ਪਹਿਲਾਂ ਚੇਨੱਈ ਦੇ ਗੇਂਦਬਾਜ਼ਾਂ ਨੇ ਮੁੰਬਈ ਇੰਡੀਅਨਜ਼ ਨੂੰ 20 ਓਵਰਾਂ ’ਚ 155/9 ਦੇ ਸਕੋਰ ’ਤੇ ਹੀ ਰੋਕ ਦਿੱਤਾ। ਟੀਮ ਵੱਲੋਂ ਤਿਲਕ ਵਰਮਾ ਨੇ 31 ਦੌੜਾਂ, ਕਪਤਾਨ ਸੂਰਿਆਕੁਮਾਰ ਯਾਦਵ ਨੇ 29 ਤੇ ਦੀਪਕ ਚਾਹਰ ਨੇ 28 ਦੌੜਾਂ ਬਣਾਈਆਂ।
ਚੇਨੱਈ ਵੱਲੋਂ ਨੂਰ ਅਹਿਮਦ ਨੇ ਸਭ ਤੋਂ ਵੱਧ ਚਾਰ ਵਿਕਟਾਂ ਹਾਸਲ ਕੀਤੀਆਂ। ਖਲੀਲ ਅਹਿਮਦ ਨੇ ਤਿੰਨ ਵਿਕਟਾਂ ਲਈ ਜਦਕਿ ਨਾਥਨ ਐਲਿਸ ਤੇ ਅਸ਼ਿਵਨ ਨੂੰ ਇੱਕ-ਇੱਕ ਵਿਕਟ ਮਿਲੀ। -ਪੀਟੀਆਈ
News Source link
#IPL #ਚਨਈ #ਸਪਰਕਗਜ #ਨ #ਮਬਈ #ਇਡਅਨਜ਼ #ਨ #ਚਰ #ਵਕਟ #ਨਲ #ਹਰਇਆ