ਮਨੀਪੁਰ: ਕੁੱਕੀ ਦਹਿਸ਼ਤਗਰਦਾਂ ਦੇ ਹਮਲੇ ’ਚ ਪੰਜ ਪੁਲੀਸ ਕਮਾਂਡੋਜ਼ ਸਣੇ ਛੇ ਜ਼ਖ਼ਮੀ

0
214


ਇੰਫਾਲ, 2 ਜਨਵਰੀ

ਮਸ਼ਕੂਕ ਕੁੱਕੀ ਦਹਿਸ਼ਤਗਰਦਾਂ ਨੇ ਮਿਆਂਮਾਰ ਨਾਲ ਲੱਗਦੇ ਟੇਂਗਨੌਪਾਲ ਜ਼ਿਲ੍ਹੇ ਦੇ ਸਰਹੱਦੀ ਕਸਬੇ ਮੋਰੇਹ ਵਿਚ ਅੱਜ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਛੇ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਬੀਐੱਸਐੱਫ ਦਾ ਜਵਾਨ ਤੇ ਮਨੀਪੁਰ ਪੁਲੀਸ ਦੇ ਪੰਜ ਕਮਾਂਡੋਜ਼ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਉਦੋਂ ਪੁਲੀਸ ਕਮਾਂਡੋਜ਼ ਤੇ ਬੀਐੈੱਸਐੱਫ ਜਵਾਨ ਬਾਗੀਆਂ ਨੂੰ ਕਾਬੂ ਕਰਨ ਲਈ ਸਾਂਝੀ ਤਲਾਸ਼ੀ ਮੁਹਿੰਮ ਉੱਤੇ ਸਨ।



News Source link