ਅਡਾਨੀ-ਹਿੰਡਨਬਰਗ ਵਿਵਾਦ ਸਬੰਧੀ ਪਟੀਸ਼ਨਾਂ ’ਤੇ ਫ਼ੈਸਲਾ ਬੁੱਧਵਾਰ ਨੂੰ

Must read


ਨਵੀਂ ਦਿੱਲੀ, 2 ਜਨਵਰੀ

ਸੁਪਰੀਮ ਕੋਰਟ ਅਡਾਨੀ-ਹਿੰਡਨਬਰਗ ਵਿਵਾਦ ਸਬੰਧੀ ਪਟੀਸ਼ਨਾਂ ’ਤੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਣਾਏਗੀ। ਕੇਸ ਵਿੱਚ ਅਡਾਨੀ ਗੁਰੱਪ ’ਤੇ ਸ਼ੇਅਰ ਕੀਮਤਾਂ ’ਚ ਕਥਿਤ ਹੇਰਾਫੇਰੀ ਕਰਨ ਦਾ ਦੋਸ਼ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਲੰਘੇ ਸਾਲ 24 ਨਵੰਬਰ ਨੂੰ ਪਟੀਸ਼ਨਾਂ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖਦਿਆਂ ਕਿਹਾ ਕਿ ਸੀ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਨੂੰ ‘ਬਦਨਾਮ’ ਕਰਨ ਦਾ ਉਸ ਕੋਲ ਕੋਈ ਕਾਰਨ ਨਹੀਂ ਹੈ, ਜਿਸ ਨੇ ਅਡਾਨੀ ਗਰੁੱਪ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਾਰਕੀਟ ਰੈਗੂਲੇਟਰ ਨੇ ਜੋ ਕੀਤਾ ਹੈ, ਉਸ ’ਤੇ ਸ਼ੱਕ ਲਈ ਉਸ ਦੇ ਸਾਹਮਣੇ ਕੋਈ ਆਧਾਰ ਨਹੀਂ ਹੈ। -ਪੀਟੀਆਈ



News Source link

- Advertisement -

More articles

- Advertisement -

Latest article