ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੇ ਵਾਰਡ ਨੰਬਰ 69 ਤੋਂ ਭਾਜਪਾ ਟਿਕਟ ‘ਤੇ ਕੌਂਸਲਰ ਚੋਣਾਂ ਲੜਨ ਵਾਲੀ ਮਾਲਾ ਢਾਂਡਾ ਅਤੇ ਉਸ ਦੇ ਪਤੀ ਸੰਜੀਵ ਢਾਂਡਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੱਸਿਆ ਕਿ ਸੰਜੀਵ ਢਾਂਡਾ ਅਤੇ ਮਾਲਾ ਢਾਂਡਾ ਭਾਜਪਾ ਵਿੱਚ ਹੁੰਦਿਆਂ ਵਿਰੋਧੀ ਪਾਰਟੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈ ਰਹੇ ਹਨ। ਇਸ ਲਈ ਪੰਜਾਬ ਭਾਜਪਾ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ