ਨੋਇਡਾ: ਬੱਚੀ ਦੀ ਮੌਤ ਬਾਰੇ ਗਲਤ ਸੂਚਨਾ ’ਤੇ ਸਕੂਲ ਨੇ ਸੋਗ ਸਭਾ ਕਰਕੇ ਛੁੱਟੀ ਕੀਤੀ ਤੇ ਬਾਅਦ ’ਚ ਕੁਤਾਹੀ ਲਈ ਮੁਆਫ਼ੀ ਮੰਗੀ – Punjabi Tribune

0
205


ਨੋਇਡਾ, 7 ਮਾਰਚ

ਇਥੋਂ ਦੇ ਸੈਕਟਰ-116 ਸਥਿਤ ਪਲੇਅ ਸਕੂਲ ਦੇ ਪ੍ਰਬੰਧਕਾਂ ਨੇ ਉਥੇ ਪੜ੍ਹਦੀ ਪੰਜ ਸਾਲਾ ਬੱਚੀ ਦੀ ਮੌਤ ਬਾਰੇ ਗਲਤ ਸੂਚਨਾ ਮਿਲਣ ’ਤੇ ਸੋਗ ਸਭਾ ਕਰਨ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ। ਸੱਚ ਦਾ ਪਤਾ ਲੱਗਣ ’ਤੇ ਸਕੂਲ ਨੇ ਬਾਅਦ ਵਿਚ ਮੁਆਫ਼ੀ ਵੀ ਮੰਗੀ। ਪੰਜਵੀਂ ਮੰਜ਼ਿਲ ‘ਤੇ ਬਾਲਕੋਨੀ ਤੋਂ ਡਿੱਗ ਕੇ ਜ਼ਖਮੀ ਹੋਈ ਲੜਕੀ ਦਾ ਏਮਜ਼ ਦੇ ਟਰਾਮਾ ਸੈਂਟਰ ‘ਚ ਇਲਾਜ ਚੱਲ ਰਿਹਾ ਹੈ। ਸਕੂਲ ਮੈਨੇਜਮੈਂਟ ਨੇ ਕਿਹਾ ਹੈ ਕਿ ਸ਼ਾਮ ਨੂੰ ਇਹ ਸਪੱਸ਼ਟ ਹੋਣ ਤੋਂ ਬਾਅਦ ਕਿ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਉਨ੍ਹਾਂ ਨੇ ਮੁਆਫੀ ਮੰਗ ਲਈ ਹੈ ਅਤੇ ਪਤਾ ਲਗਾਉਣਗੇ ਕਿ ਬੱਚੀ ਦੀ ਮੌਤ ਦੀ ਗਲਤ ਸੂਚਨਾ ਉਨ੍ਹਾਂ ਤੱਕ ਕਿਵੇਂ ਪਹੁੰਚੀ।



News Source link