ਧੂਰੀ: ਬੈਡਮਿੰਟਨ ’ਚ ਬਰੜਵਾਲ ਦੇ ਸਕੂਲ ਨੇ ਦੋ ਤਗਮੇ ਜਿੱਤੇ – punjabitribuneonline.com

0
211


ਹਰਦੀਪ ਸਿੰਘ ਸੋਢੀ

ਧੂਰੀ, 5 ਅਕਤੂਬਰ

ਪੰਜਾਬ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆ ਤਹਿਤ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੀ ਵਿਦਿਆਰਥਣ ਮੰਨਤ (ਅੰਡਰ-17) ਨੇ ਪਹਿਲਾ, ਅਤੇ ਅੰਡਰ-14 ਵਿੱਚ ਸੀਰਤ ਨੇ ਤੀਜਾ ਸਥਾਨ ਜਿੱਤਿਆ। ਇਸ ਪ੍ਰਾਪਤੀ ‘ਤੇ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ, ਸਕੂਲ ਪ੍ਰਿੰਸੀਪਲ ਕੈਪਟਨ ਰੋਹਿਤ ਦਵਿੇਦੀ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਬਨਿੌਏ ਪੀਕੇ ਅਤੇ ਸਾਰੇ ਕੋਆਰਡੀਨੇਟਰ ਨੀਨਾ ਬਨਿੋਏ, ਰਸ਼ਮੀ ਭਾਰਦਵਾਜ, ਰਜਿੰਦਰਪਾਲ ਕੌਰ ਅਤੇ ਮਨਦੀਪ ਕੌਰ ਨੇ ਵੀ ਮੰਨਤ ਅਤੇ ਸੀਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।



News Source link