ਗੁਰਦੀਪ ਸਿੰਘ ਭੱਟੀ
ਟੋਹਾਣਾ, 27 ਮਾਰਚ
ਲਖਮੀਚੰਦ ਸਟੇਟ ਯੂਨੀਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜ਼ੂਅਲ ਆਰਟ ਦੇ ਫੂਲ-ਬੁਟਿਆਂ ਵਿੱਚ ਪੋਸਤ ਦੇ ਬੂਟੇ ਤੇ ਉਨ੍ਹਾਂ ’ਤੇ ਡੋਡੇ ਆਉਣ ਦਾ ਮਾਮਲਾ ਭਖ ਗਿਆ ਹੈ। ਸੁਚਨਾ ਮੁਤਾਬਿਕ 100 ਤੋਂ ਵੱਧ ਪੌਦਿਆਂ ਦੀ ਫ਼ਸਲ ਆਖ਼ਰੀ ਸਟੇਜ਼ ’ਤੇ ਪੁੱਜੀ ਹੋਈ ਹੈ। ਵਰਸਿਟੀ ਦਾ ਮੁੱਖ ਪਾਰਕ ਜਿੱਥੋਂ ਵਿਦਿਆਰਥੀ ਵਰਸਿਟੀ ਦਾ ਪੀਆਰਓ ਦਫ਼ਤਰ ਹਨ, ਵਰਸਿਟੀ ਦੇ ਉਪਕੁਲਪਤੀ ਦਫ਼ਤਰ ਵੀ ਬਿਲਕੁਲ ਪਾਰਕ ਦੇ ਨਜਦੀਕ ਹੈ। ਪੋਸਤ ਦੇ ਪੌਦਿਆਂ ਬਾਰੇ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ। ਮਾਲੀ ਖ਼ੁਦਾਈ ਤੇ ਸ਼ਿੰਚਾਈ ਕਰਦੇ ਰਹੇ। ਮਾਮਲਾ ਜਨਤਕ ਹੋਣ ਤੇ ਐਸ.ਪੀ. ਰੋਹਤਕ ਨਰਿੰਦਰ ਬਿਜਾਰਾਨੀਆਂ ਨੇ ਕਿਹਾ ਕਿ ਸ਼ਿਕਾਇਤ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਵਰਸਿਟੀ ਦੇ ਗੇਟ ’ਤੇ ਕੇਵਲ ਵਿਦਆਰਥੀਆਂ ਤੇ ਸਟਾਫ਼ ਦੀ ਐਂਟਰੀ ਆਈ ਕਾਰਡ ’ਤੇ ਹੁੰਦੀ ਹੈ। ਇੱਥੇ ਬਾਹਰੀ ਲੋਕਾਂ ਦੇ ਦਾਖਲੇ ਤੇ ਰੋਕ ਹੈ। ਬਾਹਰੀ ਜਾਂ ਰਿਸ਼ਤੇਦਾਰ ਦੀ ਗੇਟ ’ਤੇ ਐਂਟਰੀ ਤੋ ਪਹਿਲਾਂ ਪੂਰੀ ਜਾਂਚ ਕੀਤੀ ਜਾਂਦੀ ਹੈ। ਵਰਸਿਟੀ ਦੇ ਰਜਿਸਟਾਰ ਗੁੰਜਨ ਮਲਿਕ ਮੁਤਾਬਿਕ ਵਰਸਿਟੀ ਵਿੱਚ ਪੋਸਤ ਦੇ ਪੌਦਿਆਂ ਦੀ ਜਾਂਚ ਲਈ 5 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਪੌਦੇ ਕਿਸ ਨੇ ਬੀਜੇ ਇਸ ਦੀ ਜਾਂਚ ਕੀਤੀ ਜਵੇਗੀ।