ਤੂਫ਼ਾਨ ਕਾਰਨ ਗੁਹਾਟੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

Must read


ਗੁਹਾਟੀ, 31 ਮਾਰਚ

ਤੂਫ਼ਾਨ ਕਾਰਨ ਅਚਾਨਕ ਪਏ ਮੀਂਹ ਨੇ ਅੱਜ ਇੱਥੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਡਾਣਾਂ ਨੂੰ ਰੋਕਣਾ ਪਿਆ ਅਤੇ ਛੇ ਉਡਾਣਾਂ ਦਾ ਰੂਟ ਬਦਲਿਆ ਗਿਆ। ਹਵਾਈ ਅੱਡੇ ਦੇ ਮੁੱਖ ਅਧਿਕਾਰੀ (ਸੀਏਓ) ਉਤਪਲ ਬਰੂਆ ਨੇ ਦੱਸਿਆ ਕਿ ਤੂਫ਼ਾਨ ਨੇ ਅਡਾਨੀ ਗਰੁੱਪ ਦੀ ਮਾਲਕੀ ਵਾਲੇ ਟਰਮੀਨਲ ਦੇ ਬਾਹਰ ਆਇਲ ਇੰਡੀਆ ਕੰਪਲੈਕਸ ਵਿੱਚ ਵੱਡਾ ਦਰੱਖਤ ਪੁੱਟ ਦਿੱਤਾ ਜਿਸ ਕਾਰਨ ਸੜਕ ਬੰਦ ਹੋ ਗਈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਇਸ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। -ਪੀਟੀਆਈ



News Source link

- Advertisement -

More articles

- Advertisement -

Latest article