ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਵਿੱਚ ਮੁਹਾਲੀ ਜ਼ੋਨ ਮੋਹਰੀ

0
227


ਖੇਤਰੀ ਪ੍ਰਤੀਨਿਧ

ਐੱਸ.ਏ.ਐੱਸ.ਨਗਰ (ਮੁਹਾਲੀ), 9 ਨਵੰਬਰ

ਸੈਕੰਡਰੀ ਸਕੂਲਾਂ ਦੀ ਜ਼ਿਲ੍ਹਾ ਪੱਧਰੀ ਚਾਰ ਰੋਜ਼ਾ ਅਥਲੈਟਿਕਸ ਮੀਟ ਸੈਕਟਰ-78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਲਜਿੰਦਰ ਸਿੰਘ ਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਕੰਚਨ ਸ਼ਰਮਾ, ਖੇਡ ਕਮੇਟੀ ਦੇ ਚੇਅਰਮੈਨ ਸੰਜੀਵ ਕੁਮਾਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਖੇਡ ਅਧਿਕਾਰੀ ਪਰਮਵੀਰ ਕੌਰ ਨੇ ਦੱਸਿਆ ਕਿ ਲੰਬੀ ਛਾਲ, ਤੀਹਰੀ ਛਾਲ, ਸ਼ਾਟ ਪੁੱਟ, ਡਿਸਕਸ ਥਰੋਅ, ਜੈਵਲਿਨ ਥਰੋਅ, 100, 200, 400, 800 ਮੀਟਰ ਦੌੜਾਂ, 3000 ਮੀਟਰ ਵਾਕ, 110 ਹੈਂਡਲਿੰਗ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਕਰਵਾਏ ਗਏ। ਅੰਡਰ-14 ਸਾਲ ਲੜਕੀਆਂ ਦੀ ਲੰਬੀ ਛਾਲ ਵਿੱਚ ਭੂਮਿਕਾ ਬਨੂੜ ਜ਼ੋਨ ਪਹਿਲੇ, ਗੋਲਾ ਸੁੱਟਣ ਵਿੱਚ ਜੋਆਏ ਮੁਹਾਲੀ ਜ਼ੋਨ, 100 ਮੀਟਰ ਦੌੜ ਵਿੱਚ ਤੇਗ ਰੂਪ ਕੌਰ ਮੁਹਾਲੀ ਜ਼ੋਨ, 400 ਮੀਟਰ ਕੋਮਲ ਦੇਵੀ ਲਾਲੜੂ ਜ਼ੋਨ, 600 ਮੀਟਰ ਦੌੜ ਵਿੱਚ ਚਾਂਦਨੀ ਬਨੂੜ ਜ਼ੋਨ ਅਤੇ ਡਿਸਕਸ ਥਰੋ ਵਿੱਚ ਜੋਆਏ ਮੁਹਾਲੀ ਜ਼ੋਨ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।





News Source link

LEAVE A REPLY

Please enter your comment!
Please enter your name here