ਵਿਦੇਸ਼ ਜਸਟਿਸ ਖਾਨਵਿਲਕਰ ਨੇ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆ By Mehra Media Team - March 10, 2024 0 237 FacebookXPinterestWhatsApp ਨਵੀਂ ਦਿੱਲੀ, 10 ਮਾਰਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਜੈ ਮਾਨਿਕਰਾਓ ਖਾਨਵਿਲਕਰ ਨੇ ਅੱਜ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਜਸਟਿਸ (ਸੇਵਾਮੁਕਤ) ਖਾਨਵਿਲਕਰ (66) ਸੁਪਰੀਮ ਕੋਰਟ ਵਿੱਚ 13 ਮਈ 2016 ਤੋਂ 29 ਜੁਲਾਈ 2022 ਤੱਕ ਸੇਵਾਵਾਂ ਨਿਭਾਈਆਂ ਹਨ। ਇੱਕ ਅਧਿਕਾਰਿਤ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਇੱਕ ਸਮਾਰੋਹ ਦੌਰਾਨ ਖਾਨਵਿਲਕਰ ਨੂੰ ਲੋਕਪਾਲ ਦੇ ਚੇਅਰਪਰਸਨ ਵਜੋਂ ਅਹੁਦੇ ਦਾ ਹਲਫ਼ ਦਿਵਾਇਆ। ਜਸਟਿਸ (ਸੇਵਾਮੁਕਤ) ਖਾਨਵਿਲਕਰ ਨੂੰ ਪਿਛਲੇ ਮਹੀਨੇ ਲੋਕਪਾਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਪਿਨਾਕੀ ਚੰਦਰ ਘੋਸ਼ ਦੇ 27 ਮਈ 2022 ਵਿੱਚ ਸੇਵਾਮੁਕਤ ਹੋਣ ਮਗਰੋਂ ਇਹ ਅਹੁਦਾ ਪਿਛਲੇ ਦੋ ਸਾਲਾਂ ਤੋਂ ਖਾਲੀ ਸੀ। -ਪੀਟੀਆਈ News Source link