ਗੁਜਰਾਤ: ਰਾਹੁਲ ਵੱਲੋਂ ਸਵਰਾਜ ਆਸ਼ਰਮ ਦਾ ਦੌਰਾ; ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ – Punjabi Tribune

0
191


ਤਾਪੀ, 10 ਮਾਰਚ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਗੁਜਰਾਤ ਵਿੱਚ ਅੰਤਿਮ ਪੜਾਅ ਦੌਰਾਨ ਅੱਜ ਸੂਰਤ ਵਿੱਚ ਸਵਰਾਜ ਆਸ਼ਰਮ ਦਾ ਦੌਰਾ ਕੀਤਾ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਗੁਜਰਾਤ ਦੇ ਸੱਤ ਜ਼ਿਲ੍ਹਿਆਂ ਵਿੱਚ ਚਾਰ ਦਿਨਾਂ ਤੋਂ ਜਾਰੀ ਯਾਤਰਾ ਸੂਬੇ ਵਿੱਚ ਮੁਕੰਮਲ ਹੋ ਗਈ ਅਤੇ ਇਹ ਇੱਕ ਦਿਨ ਦੇ ਆਰਾਮ ਮਗਰੋਂ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨੰਦੂਰਪੁਰ ਜ਼ਿਲ੍ਹੇ ਤੋਂ ਮੁੜ ਸ਼ੁਰੂ ਕੀਤੀ ਜਾਵੇਗੀ। ਰਾਹੁਲ ਨੇ ਸੂਰਤ ਜ਼ਿਲ੍ਹੇ ਦੇ ਬਾਰਦੌਲੀ ਵਿੱਚ ਸਵਰਾਜ ਆਸ਼ਰਮ ਦਾ ਦੌਰਾ ਕੀਤਾ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ



News Source link