ਛੱਤੀਸਗੜ੍ਹ: ਪੰਜ ਨਕਸਲੀ ਕਮਾਂਡਰ ਮੁਕਾਬਲੇ ’ਚ ਹਲਾਕ

Must read


ਨਾਰਾਇਣਗੜ੍ਹ (ਛੱਤੀਸਗੜ੍ਹ), 2 ਜੁਲਾਈ 

ਛੱਤੀਸਗੜ੍ਹ ਦੇ ਨਰਾਇਣਗੜ੍ਹ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਪੰਜ ਨਕਸਲੀ ਕਮਾਂਡਰਾਂ ਨੂੰ ਮਾਰ ਮੁਕਾਇਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਸੁਰੱਖਿਆ ਬਲਾਂ (ਜ਼ਿਲ੍ਹਾ ਰਿਜ਼ਰਵ ਗਾਰਡ, ਸਪੈਸ਼ਲ ਟਾਸਕ ਫੋਰਸ, ਬੀਐੱਸਐੱਫ ਅਤੇ ਆਈਟੀਬੀਪੀ) ਦੇ ਜਵਾਨਾਂ ਦੀ ਸਾਂਝੀ ਟੀਮ ਨੇ ਕੋਹਕਾਮੇਟਾ ਥਾਣੇ ਅਧੀਨ ਪੈਂਦੇ ਜੰਗਲੀ ਇਲਾਕੇ ਅਬੁਝਮਦ ’ਚ ਨਕਸਲ ਵਿਰੋਧੀ ਮੁਹਿੰਮ ਚਲਾਈ ਹੋਈ ਸੀ ਜਿਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਹੁਣ ਤੱਕ ਪੰਜ ਨਕਸਲੀ ਮਾਰੇ ਗਏ ਹਨ। ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। -ਪੀਟੀਆਈ

 

 

 



News Source link

- Advertisement -

More articles

- Advertisement -

Latest article