ਭ੍ਰਿਸ਼ਟਾਚਾਰ ਮਾਮਲਾ: ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਅਗਾਊਂ ਜ਼ਮਾਨਤ

Must read


ਇਸਲਾਮਾਬਾਦ, 2 ਜੁਲਾਈ

ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇੱਕ ਕੇਸ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਰੀਕ-ਏ-ਹਯਾਤ ਬੁਸ਼ਰਾ ਬੀਬੀ (49) ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਖ਼ਾਨ ਅਤੇ ਬੁਸ਼ਰਾ ਬੀਬੀ ਸਣੇ ਹੋਰ ਮੁਲਜ਼ਮਾਂ ’ਤੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ’ਚ ਦੇਸ਼ ਦੇ ਖਜ਼ਾਨੇ ਨੂੰ ਲਗਪਗ 50 ਅਰਬ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਜੱਜ ਮੁਹੰਮਦ ਅਲੀ ਵੜੈਚ ਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਜਿੱਥੇ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਇੱਕ ਕੇਸ ਤਹਿਤ ਬੰਦ ਹਨ, ’ਚ ਸੁਣਵਾਈ ਕੀਤੀ ਅਤੇ ਬੁਸ਼ਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਮਨਜ਼ੂਰੀ ਦਿੱਤੀ। ਹਾਲਾਂਕਿ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਬੁਸ਼ਰਾ ਆਪਣੀ ਗ਼ੈਰਕਾਨੂੰਨੀ ਵਿਆਹ ਕੇਸ ’ਚ ਦੋਸ਼ੀ ਠਹਿਰਾਏ ਜਾਣ ਕਾਰਨ ਜੇਲ੍ਹ ’ਚ ਰਹੇਗੀ। -ਪੀਟੀਆਈ



News Source link

- Advertisement -

More articles

- Advertisement -

Latest article